ਅਜਮੇਰ-ਭੀਲਵਾੜਾ ਹਾਈਵੇਅ ''ਤੇ ਭਿਆਨਕ ਸੜਕ ਹਾਦਸਾ! ਦੋ ਪੁਲਸ ਮੁਲਾਜ਼ਮਾਂ ਸਮੇਤ ਤਿੰਨ ਦੀ ਮੌਤ

Friday, May 15, 2026 - 03:05 PM (IST)

ਅਜਮੇਰ-ਭੀਲਵਾੜਾ ਹਾਈਵੇਅ ''ਤੇ ਭਿਆਨਕ ਸੜਕ ਹਾਦਸਾ! ਦੋ ਪੁਲਸ ਮੁਲਾਜ਼ਮਾਂ ਸਮੇਤ ਤਿੰਨ ਦੀ ਮੌਤ

ਭੀਲਵਾੜਾ : ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ 'ਚ ਅਜਮੇਰ-ਭੀਲਵਾੜਾ ਨੈਸ਼ਨਲ ਹਾਈਵੇਅ 'ਤੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ 'ਚ ਦੋ ਸਰਕਾਰੀ ਰੇਲਵੇ ਪੁਲਸ (GRP) ਮੁਲਾਜ਼ਮਾਂ ਤੇ ਇੱਕ ਹਿਰਾਸਤ 'ਚ ਲਏ ਗਏ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਟ੍ਰੇਲਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ।

ਪੁਲਸ ਅਨੁਸਾਰ, ਇਹ ਹਾਦਸਾ ਮੰਡਲ ਚੌਰਾਹੇ ਦੇ ਓਵਰਬ੍ਰਿਜ 'ਤੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਜੀਆਰਪੀ ਹੈੱਡ ਕਾਂਸਟੇਬਲ ਲੇਖਰਾਜ, ਕਾਂਸਟੇਬਲ ਰਵਿੰਦਰ ਤੇ ਹਿਰਾਸਤ 'ਚ ਲਏ ਗਏ ਵਿਅਕਤੀ ਛੋਟੂ ਭੀਲ ਵਜੋਂ ਹੋਈ ਹੈ। ਟੱਕਰ ਇੰਨੀ ਭਿਆਨਕ ਸੀ ਕਿ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜੀਆਰਪੀ ਦੇ ਵਧੀਕ ਪੁਲਸ ਸੁਪਰਡੈਂਟ ਨਰੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਸ ਟੀਮ ਰੇਲਾ ਰੇਲਵੇ ਸਟੇਸ਼ਨ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਮੋਟਰਸਾਈਕਲ ਰਾਹੀਂ ਭੀਲਵਾੜਾ ਲਿਆ ਰਹੀ ਸੀ। ਰਸਤੇ ਵਿੱਚ ਮੰਡਲ ਚੌਰਾਹੇ ਦੇ ਨੇੜੇ ਇਹ ਮੰਦਭਾਗੀ ਘਟਨਾ ਵਾਪਰ ਗਈ।

ਸੂਚਨਾ ਮਿਲਣ ਤੋਂ ਬਾਅਦ ਜੀਆਰਪੀ ਅਤੇ ਸਥਾਨਕ ਪੁਲਸ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਥਾਨਕ ਹਸਪਤਾਲ ਦੇ ਮੁਰਦਾਘਰ 'ਚ ਪਹੁੰਚਾਇਆ। ਪੁਲਸ ਨੇ ਟ੍ਰੇਲਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਚਾਲਕ ਦੀ ਭਾਲ ਲਈ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News