ਉੱਡਦੇ ਜਹਾਜ਼ ਨਾਲੋਂ ਵੱਖ ਹੋ ਕੇ ਡਿਗੇ 2 ਫਿਊਲ ਟੈਂਕ, ਚਸ਼ਮਦੀਦ ਬੋਲੇ- ਪਲੇਨ ’ਚ ਲੱਗੀ ਸੀ ਅੱਗ

Tuesday, Jul 25, 2023 - 12:04 PM (IST)

ਉੱਡਦੇ ਜਹਾਜ਼ ਨਾਲੋਂ ਵੱਖ ਹੋ ਕੇ ਡਿਗੇ 2 ਫਿਊਲ ਟੈਂਕ, ਚਸ਼ਮਦੀਦ ਬੋਲੇ- ਪਲੇਨ ’ਚ ਲੱਗੀ ਸੀ ਅੱਗ

ਸੰਤ ਕਬੀਰ ਨਗਰ, (ਇੰਟ.)- ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਦੇ ਬਾਲੂਸ਼ਾਸਨ ਪਿੰਡ ਦੇ ਇਕ ਖੇਤ ’ਚ ਉੱਡਦੇ ਜਹਾਜ਼ ਤੋਂ 2 ਫਿਊਲ ਟੈਂਕ ਡਿਗ ਗਏ। ਇਹ ਦੋਵੇਂ ਫਿਊਲ ਟੈਂਕ ਭਾਰਤੀ ਹਵਾਈ ਫੌਜ ਦੇ ਜਹਾਜ਼ ਦੇ ਹਨ। ਇਹ ਘਟਨਾ ਸੰਤ ਕਬੀਰ ਨਗਰ ਜ਼ਿਲੇ ਦੀ ਖਲੀਲਾਬਾਦ ਕੋਤਵਾਲੀ ਖੇਤਰ ਦੇ ਝੀਨਖਾਲ ਬੰਜਰੀਆ ਪਿੰਡ ਦੀ ਹੈ। ਦੋਵੇਂ ਫਿਊਲ ਟੈਂਕ ਇਕ ਖੇਤ ’ਚ ਡਿਗਣ ਦੀ ਸੂਚਨਾ ਜਿਵੇਂ ਹੀ ਪਿੰਡ ਵਾਸੀਆਂ ਨੂੰ ਮਿਲੀ, ਤੁਰੰਤ ਉੱਥੇ ਭੀੜ ਇਕੱਠੀ ਹੋ ਗਈ।

ਸੰਤ ਕਬੀਰ ਨਗਰ ਦੇ ਐੱਸ. ਪੀ. ਸੱਤਿਆਜੀਤ ਗੁਪਤਾ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਇਸ ਘਟਨਾ ਦੀ ਸੂਚਨਾ ਏਅਰ ਫੋਰਸ ਗੋਰਖਪੁਰ ਨੂੰ ਦੇ ਦਿੱਤੀ ਗਈ ਹੈ।

ਉੱਥੇ ਹੀ ਘਟਨਾ ਨੂੰ ਲੈ ਕੇ ਉੱਥੇ ਮੌਜੂਦ ਚਸ਼ਮਦੀਦਾਂ ਨੇ ਸਨਸਨੀਖੇਜ਼ ਦਾਅਵਾ ਕੀਤਾ ਹੈ। ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਜਹਾਜ਼ ’ਚ ਪਿੱਛੇ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਦੋਵੇਂ ਫਿਊਲ ਟੈਂਕ ਹੇਠਾਂ ਡਿਗ ਗਏ।


author

Rakesh

Content Editor

Related News