ਜੰਮੂ ਕਸ਼ਮੀਰ : ਪਾਬੰਦੀਸ਼ੁਦਾ ਪਦਾਰਥਾਂ ਨਾਲ 2 ਡਰੱਗ ਤਸਕਰ ਗ੍ਰਿਫ਼ਤਾਰ

Wednesday, Jan 24, 2024 - 03:02 PM (IST)

ਜੰਮੂ ਕਸ਼ਮੀਰ : ਪਾਬੰਦੀਸ਼ੁਦਾ ਪਦਾਰਥਾਂ ਨਾਲ 2 ਡਰੱਗ ਤਸਕਰ ਗ੍ਰਿਫ਼ਤਾਰ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਪਾਬੰਦੀਸ਼ੁਦਾ ਪਦਾਰਥਾਂ ਨਾਲ 2 ਡਰੱਗ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਡਗਾਮ ਜ਼ਿਲ੍ਹੇ ਦੇ ਸੁੰਦਰਾਬਾਦ ਨਾਰਬਲ 'ਚ ਨਿਯਮਿਤ ਜਾਂਚ ਦੌਰਾਨ ਉਸ ਕੋਲੋਂ ਲਗਭਗ 940 ਗ੍ਰਾਮ ਭਾਰ ਦਾ ਕੋਲੇ ਵਰਗੇ ਪਦਾਰਥ ਅਤੇ ਸਪਾਸਮੋ ਪ੍ਰੋਕਸੀਵਾਨ ਪਲੱਸ ਦੀਆਂ 80 ਗੋਲੀਆਂ ਬਰਾਮਦ ਹੋਈਆਂ। 

ਇਹ ਵੀ ਪੜ੍ਹੋ : ਰਾਮਲੀਲਾ 'ਚ ਹਨੂੰਮਾਨ ਦਾ ਕਿਰਦਾਰ ਨਿਭਾ ਰਹੇ ਵਿਅਕਤੀ ਦੀ ਮੰਚ 'ਤੇ ਦਿਲ ਦਾ ਦੌਰਾ ਪੈਣ ਨਾਲ ਮੌਤ

ਦੋਸ਼ੀ ਦੀ ਪਛਾਣ ਸੋਜਿਏਥ ਗੋਰੀਪੋਰਾ ਵਾਸੀ ਜਹਾਂਗੀਰ ਅਹਿਮਦ ਸ਼ੇਖ ਵਜੋਂ ਹੋਈ। ਇਕ ਹੋਰ ਘਟਨਾ 'ਚ ਬਾਰਾਮੂਲਾ ਜ਼ਿਲ੍ਹੇ ਦੇ ਦਾਨੀ ਸਈਦਾਨ ਉਰੀ 'ਚ ਸਥਾਪਤ ਚੌਕੀ 'ਤੇ ਪੁਲਸ ਨੇ ਇਕ ਵਿਅਕਤੀ ਨੂੰ ਰੋਕਿਆ। ਉਸ ਕੋਲੋਂ 9.46 ਕਿਲੋਗ੍ਰਾਮ ਪਾਬੰਦੀਸ਼ੁਦਾ ਭੰਗ ਵਰਗਾ ਪਦਾਰਥ ਬਰਾਮਦ ਕੀਤਾ ਗਿਆ। ਉਸ ਦੀ ਪਛਾਣ ਚੂਲਨ ਕਲਸਨ ਉਰੀ ਵਾਸੀ ਨੂਰ ਹੁਸੈਨ ਸ਼ਾਹ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਖ਼ਿਲਾਫ਼ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲੇ ਦਰਜ ਕੀਤੇ ਗਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News