ਤਰੁਣ ਚੁਘ ਨੇ ਵਿਰੋਧੀ ਧਿਰ 'ਤੇ ਲਈ ਚੁਟਕੀ, ਕਿਹਾ- 2 ਦਰਜਨ ਨੇਤਾ ਬਣਨਾ ਚਾਹੁੰਦੇ ਹਨ PM

03/20/2023 2:05:09 PM

ਨਵੀਂ ਦਿੱਲੀ- ਭਾਜਪਾ ਆਗੂ ਤਰੁਣ ਚੁਘ ਨੇ ਵਿਰੋਧੀ ਧਿਰਾਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਚੁਘ ਨੇ ਸੋਮਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਦੇ 2 ਦਰਜਨ ਨੇਤਾ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ। ਸਾਰੇ ਵਿਰੋਧੀ ਨੇਤਾ ਦੇਸ਼ 'ਚ ਲੰਗੜੀ ਅਤੇ ਮਜ਼ਬੂਰ ਸਰਕਾਰ ਚਾਹੁੰਦੇ ਹਨ ਤਾਂ ਕਿ ਉਹ ਵੀ ਪੀ.ਐੱਮ. ਬਣ ਸਕਣ। ਦੇਸ਼ ਪੀ.ਐੱਮ. ਮੋਦੀ ਜੀ ਦੀ ਅਗਵਾਈ 'ਚ ਮਜ਼ਬੂਤ ਸਰਕਾਰ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜੋ ਦਲ ਕਾਂਗਰਸ ਨਾਲ ਚਾਰ ਕਦਮ ਵੀ ਤੁਰ ਨਹੀਂ ਸਕਦੇ, ਜੋ ਨੇਤਾ ਇਕ-ਦੂਜੇ ਦੀ ਅਗਵਾਈ ਨੂੰ ਸਵੀਕਾਰ ਨਹੀਂ ਕਰ ਸਕਦੇ, ਉਹ ਲੋਕ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਪਰ ਪੀ.ਐੱਮ. ਬਣਨ ਦੇ ਗੁਣ ਉਨ੍ਹਾਂ 'ਚ ਨਹੀਂ ਹਨ। 

 

ਚੁਘ ਨੇ ਕਿਹਾ ਕਿ ਛੋਟੇ-ਛੋਟੇ ਬੱਚਿਆਂ ਦੇ ਸਕੂਲਾਂ ਦੇ ਬਾਹਰ ਸ਼ਰਾਬ ਦੀਆਂ ਦੁਕਾਨਾਂ ਦੇਸ਼ ਦੇ ਭਵਿੱਖ ਨੂੰ ਨਸ਼ੇ 'ਚ ਧੱਕਣ ਵਾਲੇ ਨੇਤਾ ਮਨੀਸ਼ ਸਿਸੋਦੀਆ, ਜਿਨ੍ਹਾਂ 'ਤੇ ਸ਼ਰਾਬ ਮਾਫ਼ੀਆ ਨਾਲ ਮਿਲ ਕੇ ਕਰੋੜਾਂ ਰੁਪਏ ਦਾ ਘਪਲਾ ਅਤੇ ਸਬੂਤ ਮਿਟਾਉਣ ਦਾ ਦੋਸ਼ ਹੈ। ਕੇਜਰੀਵਾਲ ਵਲੋਂ ਅਪਰਾਧੀਆਂ ਦੀ ਵਡਿਆਈ ਕੀਤੀ ਜਾ ਰਹੀ ਹੈ। 


DIsha

Content Editor

Related News