ਵੱਡਾ ਹਾਦਸਾ : ਮਹਾਕਾਲ ਮੰਦਰ ਨੇੜੇ ਡਿੱਗੀ ਕੰਧ, 2 ਲੋਕਾਂ ਦੀ ਮੌਤ
Saturday, Sep 28, 2024 - 11:05 AM (IST)
ਉਜੈਨ (ਵਾਰਤਾ)- ਮੱਧ ਪ੍ਰਦੇਸ਼ ਦੇ ਉਜੈਨ 'ਚ ਮਹਾਕਾਲ ਮੰਦਰ ਕੰਪਲੈਕਸ ਦੀ ਇਕ ਕੰਧ ਸ਼ੁੱਕਰਵਾਰ ਨੂੰ ਮੀਂਹ ਕਾਰਨ ਡਿੱਗ ਗਈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 5 ਵਿਅਕਤੀ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਅਨੁਸਾਰ ਮਹਾਕਾਲ ਮੰਦਰ ਕੰਪਲੈਕਸ 'ਚ ਪ੍ਰਵੇਸ਼ ਲਈ ਬਣੇ ਵੱਖ-ਵੱਖ ਗੇਟਾਂ 'ਚੋਂ ਇਕ ਗੇਟ ਨੇੜੇ ਦੀ ਕੰਧ ਸ਼ਾਮ ਨੂੰ ਅਚਾਨਕ ਡਿੱਗ ਗਈ। ਇਸ ਦੌਰਾਨ ਤੇਜ਼ ਮੀਂਹ ਪੈ ਰਿਹਾ ਸੀ। ਮਲਬੇ 'ਚ ਲਗਭਗ 7 ਲੋਕ ਦੱਬ ਗਏ। 2 ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ। ਬਾਕੀ 4-5 ਜ਼ਖ਼ਮੀਆਂ ਨੂੰ ਮਲਬੇ 'ਚੋਂ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਸੂਤਰਾਂ ਨੇ ਕਿਹਾ ਕਿ ਕੰਧ ਡਿੱਗਣ ਦੀ ਸੂਚਨਾ 'ਤੇ ਤੁਰੰਤ ਪ੍ਰਸ਼ਾਸਨ ਦੇ ਲੋਕ ਵੀ ਪਹੁੰਚੇ ਅਤੇ ਰਾਹਤ ਤੇ ਬਚਾਅ ਕੰਮ ਸ਼ੁਰੂ ਕੀਤਾ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਦੱਸਿਆ ਗਿਆ ਕਿ ਕੰਧ ਦੇ ਨੇੜੇ-ਤੇੜੇ ਦੇ ਕਈ ਲੋਕ ਅਸਥਾਈ ਦੁਕਾਨ ਬਣਾ ਕੇ ਵਪਾਰਕ ਕੰਮ 'ਚ ਲੱਗੇ ਸਨ। ਉਹ ਹੀ ਲੋਕ ਪ੍ਰਭਾਵਿਤ ਹੋਏ ਹਨ। ਉਜੈਨ ਅਤੇ ਨੇੜੇ-ਤੇੜੇ ਦੇ ਖੇਤਰ 'ਚ ਸ਼ਾਮ ਤੋਂ ਮੀਂਹ ਦਾ ਦੌਰ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8