ਬਰਾਤੀਆਂ ਨੂੰ ਲੈ ਕੇ ਜਾ ਰਹੀ ਮਿੰਨੀ ਬੱਸ ਖੱਡ ''ਚ ਡਿੱਗੀ, 2 ਲੋਕਾਂ ਦੀ ਮੌਤ

Monday, Dec 25, 2023 - 01:10 PM (IST)

ਬਰਾਤੀਆਂ ਨੂੰ ਲੈ ਕੇ ਜਾ ਰਹੀ ਮਿੰਨੀ ਬੱਸ ਖੱਡ ''ਚ ਡਿੱਗੀ, 2 ਲੋਕਾਂ ਦੀ ਮੌਤ

ਜੰਮੂ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਸੋਮਵਾਰ ਯਾਨੀ ਕਿ ਅੱਜ ਬਰਾਤੀਆਂ ਨੂੰ ਲੈ ਕੇ ਜਾ ਰਹੀ ਇਕ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਸੜਕ ਤੋਂ ਫਿਸਲ ਕੇ ਖੱਡ 'ਚ ਜਾ ਡਿੱਗੀ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।

SHO ਸੁਮਨ ਸਿੰਘ ਨੇ ਦੱਸਿਆ ਕਿ ਬੱਸ ਬਲਮਤਕੋਟ ਤੋਂ ਬਦਰ ਪਿੰਡ ਜਾ ਰਹੀ ਸੀ ਅਤੇ ਸਵੇਰੇ ਕਰੀਬ 6 ਵਜੇ ਧਾਮਿਨੀ ਕੋਲ ਇਹ ਹਾਦਸਾ ਵਾਪਰਿਆ। ਤੁਰੰਤ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਮੁਹੰਮਦ ਅਸ਼ਰਫ ਨਾਮੀ ਇਕ ਸ਼ਖ਼ਸ ਮ੍ਰਿਤਕ ਮਿਲਿਆ। 3 ਸਾਲ ਤੋਂ 19 ਸਾਲ ਦੀ ਉਮਰ ਦੀਆਂ 9 ਕੁੜੀਆਂ ਸਮੇਤ 13 ਹੋਰਨਾਂ ਨੂੰ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਲੋਕਾਂ 'ਚੋਂ 17 ਸਾਲਾ ਤਾਹਿਰ ਅਹਿਮਦ ਨੇ ਵਿਸ਼ੇਸ਼ ਇਲਾਜ ਲਈ ਰਾਜੌਰੀ ਲਿਜਾਉਂਦੇ ਸਮੇਂ ਰਾਹ 'ਚ ਦਮ ਤੋੜ ਦਿੱਤਾ।


author

Tanu

Content Editor

Related News