ਕੋਰੋਨਾ : ਚੀਨ ਤੋਂ ਚੇਨਈ ਪਰਤਿਆ 19 ਕਰੂ ਮੈਂਬਰਾਂ ਦਾ ਜਹਾਜ਼, 2 ਨੂੰ ਬੁਖਾਰ

02/19/2020 5:33:34 PM

ਚੇਨਈ (ਭਾਸ਼ਾ)— ਕੋਰੋਨਾਵਾਇਰਸ ਪ੍ਰਭਾਵਿਤ ਦੇਸ਼ ਚੀਨ ਤੋਂ ਇਕ ਜਹਾਜ਼ ਚੇਨਈ ਬੰਦਰਗਾਹ ਪੁੱਜਾ। ਜਹਾਜ਼ ਦੇ ਚਾਲਕ ਦਲ (ਕਰੂ ਮੈਂਬਰਾਂ) ਦੇ ਦੋ ਮੈਂਬਰਾਂ ਨੂੰ ਬੁਖਾਰ ਹੋਣ ਕਾਰਨ ਤਾਮਿਲਨਾਡੂ 'ਚ ਵੱਖਰੇ ਵਾਰਡ ਵਿਚ ਰੱਖਿਆ ਗਿਆ ਹੈ। ਚੇਨਈ ਬੰਦਰਗਾਹ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਬੰਦਰਗਾਹ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਚਾਲਕ ਦਲ ਦੇ 19 ਮੈਂਬਰਾਂ ਵਾਲਾ ਇਹ ਜਹਾਜ਼ ਚੀਨ 'ਚ ਵੱਖ-ਵੱਖ ਬੰਦਰਗਾਹਾਂ 'ਤੇ ਗਿਆ ਸੀ। ਚੀਨੀ ਬੰਦਰਗਾਹ ਜਾਣ ਤੋਂ ਬਾਅਦ ਜਹਾਜ਼ ਨੂੰ 14 ਦਿਨਾਂ ਦੇ ਸਮੇਂ ਲਈ ਵੱਖਰਾ ਰੱਖਿਆ ਗਿਆ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਇੱਥੇ ਆਉਣ ਦੀ ਆਗਿਆ ਦਿੱਤੀ ਗਈ ਸੀ।

PunjabKesari

ਇੱਥੇ ਪਹੁੰਚਣ ਮਗਰੋਂ ਬੰਦਰਗਾਹ ਦੇ ਸਿਹਤ ਅਧਿਕਾਰੀਆਂ ਦੇ ਇਕ ਦਲ ਨੇ ਜਹਾਜ਼ 'ਚ ਜਾ ਕੇ ਚਾਲਕ ਦਲ ਦੇ ਮੈਂਬਰਾਂ ਦੀ ਜਾਂਚ ਕੀਤੀ। ਜਾਂਚ ਵਿਚ ਇਹ ਸਾਹਮਣੇ ਆਇਆ ਕਿ 19 'ਚੋਂ ਚਾਲਕ ਦਲ ਦੇ 2 ਮੈਂਬਰਾਂ ਨੂੰ ਹਲਕਾ ਬੁਖਾਰ ਹੈ ਪਰ ਸਾਹ ਲੈਣ 'ਚ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ ਅਤੇ ਉਨ੍ਹਾਂ ਦੀਆਂ ਸਾਰੀਆਂ ਰਿਪੋਰਟਾਂ ਠੀਕ ਹਨ। ਵੱਖਰੇ ਕੀਤੇ ਗਏ ਚਾਲਕ ਦਲ ਦੇ ਦੋਹਾਂ ਮੈਂਬਰਾਂ ਦੇ ਖੂਨ ਦੇ ਨਮੂਨੇ ਬੁੱਧਵਾਰ ਨੂੰ ਸਿਹਤ ਅਧਿਕਾਰੀਆਂ ਨੇ ਲਏੇ ਅਤੇ ਜਾਂਚ ਲਈ ਭੇਜ ਦਿੱਤੇ। ਰਿਪੋਰਟ ਤੋਂ ਬਾਅਦ ਸਭ ਸਾਫ ਹੋ ਜਾਵੇਗਾ। ਇੱਥੇ ਦੱਸ ਦੇਈਏ ਕਿ ਚੀਨ 'ਚ ਫੈਲੇ ਇਸ ਜਾਨਲੇਵਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਹੁਣ ਤਕ 2004 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 74 ਹਜ਼ਾਰ ਤੋਂ ਵਧੇਰੇ ਵਾਇਰਸ ਨਾਲ ਪੀੜਤ ਹਨ, ਜਿਸ ਦੀ ਪੁਸ਼ਟੀ ਹੋ ਚੁੱਕੀ ਹੈ।


Tanu

Content Editor

Related News