ਬਰਸਾਤੀ ਨਾਲੇ 'ਚ ਡੁੱਬਣ ਨਾਲ ਦੋ ਚਚੇਰੇ ਭਰਾਵਾਂ ਦੀ ਮੌਤ

Thursday, Jul 18, 2024 - 12:27 AM (IST)

ਬਰਸਾਤੀ ਨਾਲੇ 'ਚ ਡੁੱਬਣ ਨਾਲ ਦੋ ਚਚੇਰੇ ਭਰਾਵਾਂ ਦੀ ਮੌਤ

ਜੈਪੁਰ : ਰਾਜਸਥਾਨ 'ਚ ਉਦੈਪੁਰ ਜ਼ਿਲ੍ਹੇ ਦੇ ਮਾਵਲੀ ਥਾਣਾ ਖੇਤਰ 'ਚ ਅੱਜ ਬਰਸਾਤੀ ਨਾਲੇ 'ਚ ਡੁੱਬਣ ਕਾਰਨ ਦੋ ਨਾਬਾਲਗ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਵਲੀ ਥਾਣਾ ਇਲਾਕੇ ਵਿਚ ਖੇਮਪੁਰ 'ਚ ਛੇਵੀਂ ਜਮਾਤ ਵਿੱਚ ਪੜ੍ਹਦੇ ਸੁਰੇਸ਼ ਅਤੇ ਸੱਤਵੀਂ ਜਮਾਤ ਵਿਚ ਪੜ੍ਹਦੇ ਮੁਕੇਸ਼ ਗਮੇਟੀ ਆਪਣੇ ਦੋ ਹੋਰ ਦੋਸਤਾਂ ਨਾਲ ਬੱਕਰੀਆਂ ਚਰਾਉਣ ਗਿਆ ਸੀ। ਸਾਰੇ ਦੋਸਤ ਨਹਾਉਣ ਲਈ ਸੜਕ ਦੇ ਕੋਲ ਬਣੇ ਬਰਸਾਤੀ ਨਾਲੇ 'ਚ ਚਲੇ ਗਏ, ਜਿੱਥੇ ਦੋ ਭਰਾ ਡੂੰਘੇ ਪਾਣੀ 'ਚ ਚਲੇ ਗਏ ਅਤੇ ਡੁੱਬਣ ਲੱਗੇ। 

ਇਸ ਦੌਰਾਨ ਦੂਜੇ ਦੋ ਬੱਚਿਆਂ ਨੇ ਲੋਕਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਬੱਚਿਆਂ ਨੂੰ ਨਾਲੇ 'ਚੋਂ ਬਾਹਰ ਕੱਢਿਆ, ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DILSHER

Content Editor

Related News