ਮਸਾਲਾ ਫੈਕਟਰੀ ਦੀ ਲਿਫਟ ਟੁੱਟਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ

Thursday, Aug 29, 2024 - 12:47 AM (IST)

ਮਸਾਲਾ ਫੈਕਟਰੀ ਦੀ ਲਿਫਟ ਟੁੱਟਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ

ਆਗਰਾ — ਆਗਰਾ ਦੇ ਖੰਡੌਲੀ ਥਾਣਾ ਖੇਤਰ ਦੇ ਅਧੀਨ ਇਕ ਮਸਾਲੇ ਦੀ ਫੈਕਟਰੀ 'ਚ ਕੰਮ ਕਰ ਰਹੇ ਦੋ ਨਾਬਾਲਗ ਚਚੇਰੇ ਭਰਾਵਾਂ ਦੀ ਲਿਫਟ ਟੁੱਟਣ ਨਾਲ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਹਾਦਸਾ ਮੰਗਲਵਾਰ ਦੇਰ ਸ਼ਾਮ ਉਸ ਸਮੇਂ ਹੋਇਆ, ਜਦੋਂ ਫੈਕਟਰੀ 'ਚ ਸਾਮਾਨ ਦੀ ਢੋਆ-ਢੁਆਈ ਲਈ ਵਰਤੀ ਜਾ ਰਹੀ ਲਿਫਟ ਅਚਾਨਕ ਟੁੱਟ ਕੇ ਹੇਠਾਂ ਡਿੱਗ ਗਈ। ਘਟਨਾ ਤੋਂ ਬਾਅਦ ਫੈਕਟਰੀ ਸੰਚਾਲਕ ਫੈਕਟਰੀ ਨੂੰ ਤਾਲਾ ਲਗਾ ਕੇ ਮੌਕੇ ਤੋਂ ਫਰਾਰ ਹੋ ਗਿਆ।

ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ 15 ਸਾਲ ਦੇ ਦੋ ਚਚੇਰੇ ਭਰਾ ਹਨ। ਪਰਿਵਾਰ ਨੇ ਫੈਕਟਰੀ ਮਾਲਕ 'ਤੇ ਕਤਲ ਦਾ ਦੋਸ਼ ਲਾਇਆ ਹੈ। ਖੰਡੌਲੀ ਥਾਣਾ ਇੰਚਾਰਜ ਰਾਕੇਸ਼ ਕੁਮਾਰ ਚੌਹਾਨ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


author

Inder Prajapati

Content Editor

Related News