AC ਲਗਾ ਕੇ ਸੌਂ ਗਿਆ ਡਾਕਟਰ, ਨਿੱਜੀ ਕਲੀਨਿਕ 'ਚ ਦਾਖ਼ਲ 2 ਨਵਜਨਮੇ ਬੱਚਿਆਂ ਨਾਲ ਵਾਪਰਿਆ ਭਾਣਾ
Monday, Sep 25, 2023 - 11:03 AM (IST)
ਮੁਜ਼ੱਫਰਨਗਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਨਾਲ ਲੱਗਦੇ ਸ਼ਾਮਲੀ ਜ਼ਿਲ੍ਹੇ ਦੇ ਕੈਰਾਨਾ ਇਲਾਕੇ 'ਚ ਇਕ ਨਿੱਜੀ ਕਲੀਨਿਕ 'ਚ ਰੱਖੇ ਗਏ 2 ਨਵਜਨਮੇ ਬੱਚਿਆਂ ਦੀ ਐਤਵਾਰ ਨੂੰ ਏਅਰ ਕੰਡੀਸ਼ਨਰ ਨਾਲ ਠੰਡ ਲੱਗਣ ਕਾਰਨ ਮੌਤ ਹੋ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਕੈਰਾਨਾ ਦੇ ਥਾਣਾ ਇੰਚਾਰਜ ਨੇਤ੍ਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਡਾਕਟਰ ਨੀਤੂ ਖ਼ਿਲਾਫ਼ ਗੈਰ-ਇਰਾਦਤਨ ਕਤਲ ਦੇ ਦੋਸ਼ 'ਚ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਕਾਰ ਦਰੱਖਤ ਨਾਲ ਟਕਰਾਉਣ ਕਾਰਨ 5 ਲੋਕਾਂ ਦੀ ਮੌਤ
ਇਸ ਵਿਚ ਸਿਹਤ ਵਿਭਾਗ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਐਡੀਸ਼ਨਲ ਮੁੱਖ ਮੈਡੀਕਲ ਅਧਿਕਾਰੀ ਡਾਕਟਰ ਅਸ਼ਵਨੀ ਸ਼ਰਮਾ ਨੇ ਐਤਵਾਰ ਨੂੰ ਦੱਸਿਆ ਕਿ ਇਸ ਮਾਮਲੇ 'ਚ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਿਲਸਿਲੇ 'ਚ ਪੁਲਸ 'ਚ ਦਰਜ ਸ਼ਿਕਾਇਤ ਅਨੁਸਾਰ ਬਸੇੜਾ ਪਿੰਡ ਵਾਸੀ ਨਾਜ਼ਿਮ ਅਤੇ ਕੈਰਾਨਾ ਦੇ ਰਹਿਣ ਵਾਲੇ ਸਾਕਿਬ ਦੇ 2 ਨਵਜਨਮੇ ਬੱਚਿਆਂ ਨੂੰ ਸ਼ਨੀਵਾਰ ਨੂੰ ਇਲਾਜ ਲਈ ਸਥਾਨਕ ਕਲੀਨਿਕ ਦੇ ਫੋਟੋਥੈਰੇਪੀ ਯੂਨਿਟ 'ਚ ਰੱਖਿਆ ਗਿਆ ਸੀ। ਇਹ ਵੀ ਦੋਸ਼ ਹੈ ਕਿ ਡਾਕਟਰ ਨੀਤੂ ਨੇ ਸ਼ਨੀਵਾਰ ਰਾਤ ਸੌਂਣ ਲਈ ਏਅਰ ਕੰਡੀਸ਼ਨਰ ਚਾਲੂ ਕੀਤਾ ਅਤੇ ਐਤਵਾਰ ਸਵੇਰੇ ਜਦੋਂ ਪਰਿਵਾਰ ਵਾਲੇ ਬੱਚਿਆਂ ਨੂੰ ਦੇਖਣ ਗਏ ਤਾਂ ਉਹ ਦੋਵੇਂ ਮ੍ਰਿਤ ਮਿਲੇ। ਦੋਹਾਂ ਬੱਚਿਆਂ ਦਾ ਜਨਮ ਸ਼ਨੀਵਾਰ ਨੂੰ ਕੈਰਾਨਾ ਦੇ ਸਰਕਾਰੀ ਸਿਹਤ ਕੇਂਦਰ 'ਚ ਹੋਇਆ ਸੀ ਅਤੇ ਬਾਅਦ 'ਚ ਉਨ੍ਹਾਂ ਨੂੰ ਉਸੇ ਦਿਨ ਨਿੱਜੀ ਕਲੀਨਿਕ 'ਚ ਰੈਫਰ ਕਰ ਦਿੱਤਾ ਗਿਆ ਸੀ। ਇਸ ਵਿਚ ਪੀੜਤ ਪਰਿਵਾਰਾਂ ਨੇ ਘਟਨਾ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਡਾਕਟਰ ਨੀਤੂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8