ਸਾਊਦੀ ਅਰਬ ''ਚ ਫਸੇ 167 ਲੋਕਾਂ ਦੀ ਘਰ ਵਾਪਸੀ ਕਰਾਉਣਗੇ ਦੋ ਕਾਰੋਬਾਰੀ, ਸਰਕਾਰ ਤੋਂ ਮੰਗੀ ਇਜਾਜ਼ਤ

05/30/2020 1:15:05 PM

ਮੰਗਲੁਰੂ— ਸਾਊਦੀ ਅਰਬ ਤੋਂ ਕਰਨਾਟਕ ਲਈ 'ਵੰਦੇ ਭਾਰਤ ਮਿਸ਼ਨ' ਦੀ ਕੋਈ ਸੇਵਾ ਨਾ ਹੋਣ ਕਾਰਨ ਇੱਥੋਂ ਦੇ ਦੋ ਮੰਗਲੁਰੂ ਕਾਰੋਬਾਰੀਆਂ ਨੇ 167 ਲੋਕਾਂ ਨੂੰ ਘਰ ਵਾਪਸ ਭੇਜਣ ਦੀ ਪਹਿਲ ਕੀਤੀ ਹੈ। ਉਨ੍ਹਾਂ ਨੇ ਇਸ ਲਈ ਚਾਰਟਰਡ ਫਲਾਈਟ ਕਿਰਾਏ 'ਤੇ ਲਿਆ ਹੈ, ਜਿਸ ਤੋਂ ਸਾਊਦੀ ਅਰਬ 'ਚ ਫਸੇ ਵੀਜ਼ਾ ਧਾਰਕਾਂ ਅਤੇ ਮਜ਼ਦੂਰਾਂ ਨੂੰ ਮੁਫ਼ਤ ਘਰ ਭੇਜਿਆ ਜਾ ਸਕੇ। ਦੋਹਾਂ ਕਾਰੋਬਾਰੀਆਂ ਨੇ ਭਾਰਤ ਸਰਕਾਰ ਤੋਂ ਮੰਗਲੁਰੂ ਕੌਮਾਂਤਰੀ ਹਵਾਈ ਅੱਡੇ 'ਤੇ ਫਲਾਈਟ ਦੇ ਉਤਰਨ ਨੂੰ ਲੈ ਕੇ ਇਜਾਜ਼ਤ ਮੰਗੀ ਹੈ। ਸਾਦ ਅਲ ਕਾਹਤਾਨੀ ਕਾਨਟ੍ਰੈਕਿੰਗ  (SAQCO) ਦੇ ਮੈਨੇਜਿੰਗ ਡਾਇਰੈਕਟਰ ਅਲਤਾਫ ਉੱਲਾਲ ਅਤੇ ਕੰਪਨੀ ਦੇ ਸੀ. ਈ. ਓ. ਬਸ਼ੀਰ ਸਾਗਰ ਨੂੰ ਉਡਾਣ ਲਈ ਭਾਰਤ ਸਰਕਾਰ ਤੋਂ ਮਨਜ਼ੂਰੀ ਦੀ ਉਡੀਕ ਹੈ, ਜੋ ਯਾਤਰੀਆਂ ਨੂੰ ਮੰਗਲੁਰੂ ਕੌਮਾਂਤਰੀ ਹਵਾਈ ਅੱਡੇ ਤੱਕ ਪਹੁੰਚਾਏਗੀ। 

ਸਾਦ ਅਲ ਕਾਹਤਾਨੀ ਕਾਨਟ੍ਰੈਕਿੰਗ ਸਾਊਦੀ ਅਰਬ 'ਚ ਅਲ ਖੋਬਰ 'ਚ ਸਥਿਤ ਹੈ। ਇਸ ਉਡਾਣ 'ਚ 45 ਲੱਖ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਯਾਤਰਾ ਦੇ ਕਾਰਡੀਨੇਟਰਾਂ ਨੇ ਕਿਹਾ ਕਿ ਫਲਾਈਟ 'ਚ ਪ੍ਰਤੀ ਟਿਕਟ ਘੱਟ ਤੋਂ ਘੱਟ 20,000 ਰੁਪਏ ਖਰਚ ਹੋਣਗੇ। ਉੱਥੇ ਫਸੇ ਕਈ ਲੋਕਾਂ ਅਜਿਹੇ ਹਨ, ਜੋ ਇਨ੍ਹਾਂ ਹਲਾਤਾਂ 'ਚ ਟਿਕਟ ਨਹੀਂ ਖਰੀਦ ਸਕਦੇ ਸਨ। ਮੈਨੇਜਿੰਗ ਡਾਇਰੈਕਟਰ ਅਲਤਾਫ ਉੱਲਾਲ ਦਾ ਕਹਿਣਾ ਹੈ ਕਿ ਅਸੀਂ ਲੋੜਵੰਦ ਯਾਤਰੀਆਂ ਦੀ ਪਹਿਚਾਣ ਕਰ ਲਈ ਹੈ ਅਤੇ ਸਰਕਾਰ ਦੀ ਇਜਾਜ਼ਤ ਮਿਲਣ ਦੀ ਉਡੀਕ ਕਰ ਰਹੇ ਹਾਂ।

ਸਾਰੇ 167 ਯਾਤਰੀਆਂ ਦੀ ਟਿਕਟ ਦਾ ਖਰਚਾ ਚੁੱਕੇਗਾ SAQCO
SAQCO ਸਾਰੇ 167 ਯਾਤਰੀਆਂ ਲਈ ਟਿਕਟ ਦਾ ਕਿਰਾਇਆ ਖਰਚ ਕਰੇਗਾ। ਇਸ ਫਲਾਈਟ 'ਚ ਗਰਭਵਤੀ ਔਰਤਾਂ, ਸੀਨੀਅਰ ਨਾਗਰਿਕਾਂ, ਫਸੇ ਹੋਏ ਵੀਜ਼ਾ ਧਾਰਕਾਂ, ਮਜ਼ਦੂਰਾਂ ਅਤੇ ਪ੍ਰਵਾਸੀਆਂ ਦੇ ਨਾਲ ਯਾਤਰਾ ਕਰਨ ਲਈ ਐਮਰਜੈਂਸੀ ਦੀ ਸਥਿਤੀ 'ਚ ਮੈਡੀਕਲ ਨੂੰ ਤਰਜੀਹ ਦਿੱਤੀ ਹੈ। ਦੱਸ ਦੇਈਏ ਕਿ ਹਾਲ ਹੀ ਵਿਚ ਅਲਤਾਫ ਅਤੇ ਬਸ਼ੀਰ ਨੇ ਲੋੜਵੰਦਾਂ ਨੂੰ 60,000 ਖਾਣੇ ਦੀਆਂ ਕਿੱਟਾਂ ਵੰਡੀਆਂ ਸਨ। ਇਸ ਤੋਂ ਇਲਾਵਾ ਦੋਹਾਂ ਨੇ ਕਈ ਸਿੱਖਿਅਕ ਸੰਸਥਾਵਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਧਾਰਮਿਕ ਕੇਂਦਰਾਂ 'ਚ ਵੀ ਸਹਿਯੋਗ ਕਰਦੇ ਹਨ। 

ਪ੍ਰਵਾਸੀਆਂ ਦੀ ਮਦਦ ਸਾਡੀ ਜ਼ਿੰਮੇਵਾਰੀ : ਅਲਤਾਫ ਉੱਲਾਲ
ਕੋਰੋਨਾ ਵਾਇਰਸ ਦੇ ਕਹਿਰ ਤੋਂ ਬਾਅਦ ਐੱਨ. ਆਰ. ਆਈਜ਼ ਨੂੰ ਬਹੁਤ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੀ ਮਦਦ ਕਰਨਾ ਸਾਡੀ ਪੂਰੀ ਜ਼ਿੰਮੇਵਾਰੀ ਹੈ। ਜਦੋਂ ਉਹ ਸਫਲਤਾਪੂਰਵਕ ਕਾਰੋਬਾਰ ਚਲਾ ਰਹੇ ਸਨ ਜਾਂ ਉਨ੍ਹਾਂ ਕੋਲ ਨੌਕਰੀਆਂ ਸਨ ਤਾਂ ਉਹ ਘਰ 'ਚ ਵਿਕਾਸ ਗਤੀਵਿਧੀਆਂ 'ਚ ਯੋਗਦਾਨ ਦਿੰਦੇ ਸਨ। ਅਲਤਾਫ ਅਤੇ ਬਸ਼ੀਰ ਵਲੋਂ ਕੀਤੀ ਜਾ ਰਹੀ ਕੋਸ਼ਿਸ਼ ਸਿਰਫ ਸਮੇਂ 'ਤੇ ਮਦਦ ਨਹੀਂ ਹੈ, ਸਗੋਂ ਕਿ ਇਕ ਨੈਤਿਕ ਜ਼ਿੰਮੇਵਾਰੀ ਹੈ। ਉਹ ਵਿਸ਼ੇਸ਼ ਰੂਪ ਨਾਲ ਕੋਰੋਨਾ ਤੋਂ ਆਈ ਮੰਦੀ ਕਾਰਨ ਸਿਹਤ ਦੇ ਮੁੱਦਿਆਂ ਅਤੇ ਨੌਕਰੀਆਂ ਦੇ ਨੁਕਸਾਨ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਲੈ ਕੇ ਚਿੰਤਾ ਵਿਚ ਹਨ।


Tanu

Content Editor

Related News