ਜੱਲੀਕੱਟੂ ਪ੍ਰੋਗਰਾਮ ਦੌਰਾਨ ਦੋ ਬੁੱਲ ਟੈਮਰ ਗ੍ਰਿਫਤਾਰ, ਖੇਤੀਬਾੜੀ ਬਿੱਲ ਖ਼ਿਲਾਫ਼ ਦਿਖਾਏ ਸਨ ਕਾਲੇ ਝੰਡੇ

01/14/2021 8:45:34 PM

ਮਦੁਰਈ  - ਤਾਮਿਲਨਾਡੂ ਦੇ ਮਦੁਰਈ ਦੇ ਅਵਨੀਯਾਪੁਰਮ ਵਿੱਚ ਜੱਲੀਕੱਟੂ ਪ੍ਰੋਗਰਾਮ ਦੌਰਾਨ ਦੋ ਬੁੱਲ ਟੈਮਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੋਨਾਂ 'ਤੇ ਦੋਸ਼ ਹੈ ਕਿ ਪ੍ਰੋਗਰਾਮ ਦੌਰਾਨ ਇਹ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਾਲੇ ਝੰਡੇ ਲਹਿਰਾ ਰਹੇ ਸਨ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰ ਰਹੇ ਸਨ।
ਇਹ ਵੀ ਪੜ੍ਹੋ- ਗਣਤੰਤਰ ਦਿਵਸ ਮੌਕੇ ਇਸ ਵਾਰ ਕੋਈ ਚੀਫ ਗੈਸਟ ਨਹੀਂ, 1966 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਅਜਿਹਾ

ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ, ਸੂਬਾ ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਖਿਡਾਰੀਆਂ ਦੀ ਗਿਣਤੀ 150 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ। ਨਾਲ ਹੀ ਦਰਸ਼ਕਾਂ ਦੀ ਗਿਣਤੀ ਸਭਾ ਦੇ 50 ਫੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ।

ਬੈਲ ਮਾਲਕਾਂ, ਟੈਮਰਜ਼ ਅਤੇ ਸਾਰਿਆਂ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਅਤੇ ਫੇਸ ਮਾਸਕ ਲਾਜ਼ਮੀ ਹੈ ਨਾਲ ਹੀ ਦਰਸ਼ਕਾਂ ਦੀ ਕੁਲ ਸਮਰੱਥਾ ਦਾ ਸਿਰਫ 50 ਫੀਸਦੀ ਖੁੱਲ੍ਹੇ ਖੇਤਰ ਵਿੱਚ ਇਕੱਠੇ ਹੋਣ ਦੀ ਮਨਜ਼ੂਰੀ ਦਿੱਤੀ ਗਈ ਹੈ। ਪ੍ਰਬੰਧ ਵਿੱਚ 300 ਤੋਂ ਜ਼ਿਆਦਾ ਬੁੱਲ ਟੈਮਰ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News