ਜੰਮੂ ਕਸ਼ਮੀਰ ''ਚ ਪਾਕਿਸਤਾਨ ਤੋਂ ਭਾਰਤ ਲਿਆਂਦੀ ਜਾ ਰਹੀ ਹੈਰੋਇਨ ਨਾਲ 2 ਲੋਕ ਗ੍ਰਿਫ਼ਤਾਰ

Wednesday, Feb 02, 2022 - 12:17 PM (IST)

ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਪੁਲਸ ਨੇ ਸੋਮਵਾਰ ਨੂੰ ਪਾਕਿਸਤਾਨੀ ਨਾਗਰਿਕਾਂ ਦੀ ਮਦਦ ਨਾਲ ਡਰੱਗ ਲਿਜਾਉਣ ਵਾਲੇ 2 ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਕੁਪਵਾੜਾ ਪੁਲਸ ਨੇ 2 ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕੰਟਰੋਲ ਰੇਖਾ ਕੋਲ ਕਰਨਾਹ 'ਚ ਪੁਲਸ ਨੇ 2 ਲੋਕਾਂ ਨੂੰ ਸ਼ੱਕੀ ਤਰੀਕੇ ਨਾਲ ਅੱਗੇ ਵਧਦੇ ਹੋਏ ਦੇਖਿਆ, ਜਿਨ੍ਹਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਇਸ਼ਤਿਆਕ ਨਾਮ ਦੇ ਸ਼ਖਸ ਕੋਲੋਂ 230 ਗ੍ਰਾਮ ਹੈਰੋਇਨ ਅਤੇ 270 ਗ੍ਰਾਮ ਡਰੱਗ ਬਸ਼ਾਰਤ ਹੁਸੈਨ ਕੋਲੋਂ ਬਰਾਮਦ ਕੀਤੀ। ਦੋਵੇਂ ਟਾਡ ਕਰਦਾਹ ਦੇ ਰਹਿਣ ਵਾਲੇ ਹਨ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਦੋਹਾਂ ਦੀ ਮਦਦ ਨਾਲ ਡਰੱਗ ਪਾਕਿਸਤਾਨ ਤੋਂ ਭਾਰਤ ਲਿਆਂਦੀ ਜਾ ਰਹੀ ਸੀ। 

ਫਿਲਹਾਲ ਪੁਲਸ ਨੇ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕਰ ਰਹੀ ਹੈ। ਇਸ ਵਿਚ ਰਾਜਬਾਗ 'ਚ ਪੁਲਸ ਦਲ ਨੇ ਗੋਪਾਲਪੋਰਾ ਵਥੁਰਾ ਬਦੁਗਾਮ ਵਾਸੀ ਉਮਰ ਸਾਦਿਕ ਡਾਰ ਨਾਮੀ ਇਕ ਸ਼ੱਕੀ ਵਿਅਕਤੀ ਨੂੰ ਰੋਕਿਆ। ਤਲਾਸ਼ੀ ਲੈਣ 'ਤੇ ਉਸ ਕੋਲੋਂ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਦੇ 250 ਸਟਰਿਪਸ ਅਤੇ 6000 ਕੈਪਸੂਲ ਬਰਾਮਦ ਕੀਤੇ ਗਏ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਥਾਣੇ ਭੇਜ ਦਿੱਤਾ ਗਿਆ ਹੈ, ਜਿੱਥੇ ਹਾਲੇ ਵੀ ਉਹ ਹਿਰਾਸਤ 'ਚ ਹੈ। ਪੁਲਸ ਨੇ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲੇ ਦਰਜ ਕੀਤੇ ਹਨ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


DIsha

Content Editor

Related News