ਭਾਜਪਾ ਵਿਧਾਇਕ ਦੇ ਵੀਡੀਓ ''ਚ ਛੇੜਛਾੜ ਕਰ ਕੇ ਸੋਸ਼ਲ ਮੀਡੀਆ ''ਤੇ ਪਾਉਣ ਦੇ ਮਾਮਲੇ ''ਚ 2 ਗ੍ਰਿਫ਼ਤਾਰ

Wednesday, Jun 02, 2021 - 11:57 AM (IST)

ਭਾਜਪਾ ਵਿਧਾਇਕ ਦੇ ਵੀਡੀਓ ''ਚ ਛੇੜਛਾੜ ਕਰ ਕੇ ਸੋਸ਼ਲ ਮੀਡੀਆ ''ਤੇ ਪਾਉਣ ਦੇ ਮਾਮਲੇ ''ਚ 2 ਗ੍ਰਿਫ਼ਤਾਰ

ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਤੋਂ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਦੀ ਵੀਡੀਓ ਫੁਟੇਜ ਨਾਲ ਛੇੜਛਾੜ ਕਰ ਕੇ ਉਸ 'ਚ ਇਤਰਾਜ਼ਯੋਗ ਸਮੱਗਰੀ ਜੋੜਨ ਅਤੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪਾਉਣ ਦੇ ਦੋਸ਼ 'ਚ ਪੁਲਸ ਨੇ ਬੁੱਧਵਾਰ ਨੂੰ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਐਡੀਸ਼ਨਲ ਪੁਲਸ ਸੁਪਰਡੈਂਟ ਸੰਜੇ ਯਾਦਵ ਨੇ ਦੱਸਿਆ ਕਿ ਬੈਰੀਆ ਖੇਤਰ ਤੋਂ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਦਾ ਇਕ ਵੀਡੀਓ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਪਾਇਆ ਗਿਆਸੀ, ਉਸ ਵੀਡੀਓ 'ਚ ਛੇੜਛਾੜ ਕਰ ਕੇ ਇਕ ਇਤਰਾਜ਼ਯੋਗ ਗੀਤ ਪਾਇਆ ਗਿਆ ਸੀ। ਅਜਿਹਾ ਲੱਗ ਰਿਹਾ ਸੀ ਮੰਨੇ ਖ਼ੁਦ ਵਿਧਾਇਕ ਉਹ ਗੀਤ ਗਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਬੈਰੀਆ ਥਾਣਾ ਖੇਤਰ ਦੇ ਚਾਂਦਪੁਰ ਪਿੰਡ ਦੇ ਰਹਿਣ ਵਾਲੇ ਬਿਹਾਰੀ ਸਿੰਘ ਦੀ ਸ਼ਿਕਾਇਤ 'ਤੇ 31 ਮਈ ਨੂੰ ਨਿਖਿਲ ਦੁਬੇ ਅਤੇ ਬਿੱਟੂ ਸਿੰਘ ਦੇ ਵਿਰੁੱਧ ਸੂਚਨਾ ਤਕਨਾਲੋਜੀ ਸੋਧ ਐਕਟ ਦੀ ਧਾਰਾ 66 ਦੇ ਅਧੀਨ ਨਾਮਜ਼ਦ ਮਾਮਲਾ ਦਰਜ ਕੀਤਾ ਗਿਆ ਸੀ। ਦੋਹਾਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਯਾਦਵ ਅਨੁਸਾਰ ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਇਸ ਇਤਰਾਜ਼ਯੋਗ ਵੀਡੀਓ ਰਾਹੀਂ ਭਾਜਪਾ ਵਿਧਾਇਕ ਦੀ ਅਕਸ ਖ਼ਬਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News