ਜੰਮੂ-ਕਸ਼ਮੀਰ : ਕੁਪਵਾੜਾ ਵਿਚ ਕੰਟਰੋਲ ਰੇਖਾ 'ਤੇ ਫਾਈਰਿੰਗ, 2 ਜਵਾਨ ਸ਼ਹੀਦ
Wednesday, Jul 12, 2017 - 05:16 PM (IST)
ਜੰਮੂ— ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਪਾਕਿਸਤਾਨ ਵਲੋਂ ਫਾਈਰਿੰਗ ਵਿਚ ਸੈਨਾ ਦੇ 2 ਜਵਾਨ ਸ਼ਹੀਦ ਹੋ ਗਏ ਹਨ। ਬੁੱਧਵਾਰ ਨੂੰ ਪਾਕਿਸਤਾਨ ਸੈਨਾ ਨੇ ਪੂੰਛ ਦੇ ਬਾਲਾਕੋਟ ਇਲਾਕੇ 'ਚ ਵੀ ਜੰਗਬੰਦੀ ਦਾ ਉਲੰਘਣ ਕੀਤਾ। ਪਾਕਿਸਤਾਨ ਸੈਨਿਕਾਂ ਨੇ ਇੱਥੇ ਬਿਨਾਂ ਕਿਸੇ ਉਕਸਾਏ ਦੇ ਭਾਰਤੀ ਸੈਨਾ ਦੀਆਂ ਚੌਂਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਦਾ ਭਾਰਤੀ ਜਵਾਨਾਂ ਨੇ ਵੀ ਕਰਾਰਾ ਜਵਾਬ ਦਿੱਤਾ।
ਇਸ ਤੋਂ ਪਹਿਲਾਂ ਬੀਤੇ ਦਿਨ ਸ਼ਨੀਵਾਰ ਨੂੰ ਪਾਕਿਸਤਾਨ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਵਿਚ ਜੰਗਬੰਦੀ ਦਾ ਉਲੰਘਣ ਕੀਤਾ ਹੈ। ਜਿਸ 'ਚ ਭਾਰਤੀ ਸੈਨਾ ਦੇ ਇਕ ਜਵਾਨ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਭਾਰਤੀ ਜਵਾਨਾਂ ਨੇ ਵੀ ਪਾਕਿ ਸੈਨਾ ਦੀ 3 ਚੌਂਕੀਆਂ ਨੂੰ ਤਬਾਹ ਕਰ ਦਿੱਤਾ ਸੀ। ਇਸ ਜਵਾਬੀ ਕਾਰਵਾਈ ਵਿਚ 2 ਪਾਕਿਸਤਾਨ ਸੈਨਿਕਾਂ ਨੂੰ ਮਾਰਨ ਅਤੇ ਹੋਰ ਜ਼ਖਮੀ ਹੋਣ ਦੀ ਖ਼ਬਰ ਸੀ।
