ਜੰਮੂ ਕਸ਼ਮੀਰ : ਪੁੰਛ ਜ਼ਿਲ੍ਹੇ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ 2 ਫ਼ੌਜ ਕਰਮੀ ਸ਼ਹੀਦ

Friday, Oct 15, 2021 - 10:17 AM (IST)

ਜੰਮੂ ਕਸ਼ਮੀਰ : ਪੁੰਛ ਜ਼ਿਲ੍ਹੇ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ 2 ਫ਼ੌਜ ਕਰਮੀ ਸ਼ਹੀਦ

ਪੁੰਛ- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਇਕ ਜੂਨੀਅਰ ਕਮੀਸ਼ੰਡ ਅਧਿਕਾਰੀ (ਜੇ.ਸੀ.ਓ.) ਸਮੇਤ ਫ਼ੌਜ ਦੇ 2 ਕਰਮੀ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੱਖਿਆ ਵਿਭਾਗ ਦੇ ਇਕ ਬੁਲਾਰੇ ਅਨੁਸਾਰ, ਮੇਂਢਰ ਡਿਵੀਜ਼ਨ ਦੇ ਨਾਰ ਖਾਸ ਜੰਗਲਾਤ ਖੇਤਰ ’ਚ ਵੀਰਵਾਰ ਸਾਮ ਇਕ ਅੱਤਵਾਦ ਰੋਕੂ ਮੁਹਿੰਮ ’ਚ ਜੇ.ਸੀ.ਓ. ਅਤੇ ਇਕ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਦੋਹਾਂ ਦੀ ਹੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਹਾਲੇ ਵੀ ਜਾਰੀ ਹੈ। ਜਵਾਨ ਦੀ ਲਾਸ਼ ਮੁਕਾਬਲੇ ਵਾਲੀ ਜਗ੍ਹਾ ਤੋਂ ਕੱਢ ਕੇ ਲਿਆਂਦੀ ਗਈ ਅਤੇ ਜੇ.ਸੀ.ਓ. ਦੀ ਲਾਸ਼ ਹਾਲੇ ਉੱਥੋਂ ਕੱਢਣੀ ਬਾਕੀ ਹੈ। ਪਹਾੜੀ ਅਤੇ ਜੰਗਲੀ ਇਲਾਕੇ ਕਾਰਨ ਮੁਹਿੰਮ ’ਚ ਮੁਸ਼ਕਲ ਆ ਰਹੀ ਹੈ।

PunjabKesari

ਜੰਮੂ ਕਸ਼ਮੀਰ ਪੁਲਸ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਪੁੰਛ ’ਚ ਸੁਰੱਖਿਆ ਫ਼ੋਰਸਾਂ ’ਤੇ ਹਾਲ ਹੀ ’ਚ ਹੋਏ ਹਮਲੇ ’ਚ ਸ਼ਾਮਲ ਅੱਤਵਾਦੀ ਪਿਛਲੇ 2-3 ਮਹੀਨਿਆਂ ਤੋਂ ਇਲਾਕੇ ’ਚ ਮੌਜੂਦ ਸਨ। ਇਸ ਹਮਲੇ ’ਚ ਇਕ ਜੇ.ਸੀ.ਓ. ਸਮੇਤ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ। ਰਾਜੌਰੀ-ਪੁੰਛ ਖੇਤਰ ਦੇ ਪੁਲਸ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਵਿਵੇਕ ਗੁਪਤਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਅੱਤਵਾਦੀਆਂ ਨੂੰ ਘੇਰ ਲਿਆ ਗਿਆ ਹੈ। ਇਹ ਸਮੂਹ 2-3 ਮਹੀਨਿਆਂ ਤੋਂ ਇਲਾਕੇ ’ਚ ਮੌਜੂਦ ਸਨ। ਇਸ ਸਾਲ ਰਾਜੌਰੀ ਅਤੇ ਪੁੰਛ ਸਰਹੱਦੀ ਜ਼ਿਲ੍ਹਿਆਂ ’ਚ ਕਈ ਅੱਤਵਾਦ ਰੋਕੂ ਮੁਹਿੰਮਾਂ ਚਲਾਈਆਂ ਗਈਆਂ ਅਤੇ ਕਈ ਮੁਕਾਬਲੇ ਹੋਏ ਹਨ। ਪੁੰਛ ਦੇ ਸੁਰਨਕੋਟ ਇਲਾਕੇ ’ਚ ਡੇਰਾ ਕੀ ਗਲੀ (ਡੀ.ਕੇ.ਜੀ.) ’ਚ 12 ਅਕਤੂਬਰ ਨੂੰ ਹੋਏ ਇਕ ਮੁਕਾਬਲੇ ’ਚ ਇਕ ਜੇ.ਸੀ.ਓ. ਸਮੇਤ 5 ਫ਼ੌਜ ਕਰਮੀ ਮਾਰੇ ਗਏ ਸਨ। ਉੱਥੇ ਹੀ 12 ਸਤੰਬਰ ਨੂੰ ਰਾਜੌਰੀ ਦੇ ਮੰਜਾਕੋਟ ਦੇ ਉੱਪਰੀ ਇਲਾਕਿਆਂ ’ਚ ਤਲਾਸ਼ ਮੁਹਿੰਮ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ ਇਕ ਅੱਤਵਾਦੀ ਮਾਰਿਆ ਗਿਆ ਸੀ। 19 ਅਗਸਤ ਨੂੰ ਰਾਜੌਰੀ ਦੇ ਥਾਣਾ ਮੰਡੀ ਇਲਾਕੇ ’ਚ ਹੋਏ ਮੁਕਾਬਲੇ ’ਚ ਇਕ ਜੇ.ਸੀ.ਓ. ਦੀ ਜਾਨ ਚੱਲੀ ਗਈ ਸੀ। 6 ਅਗਸਤ ਨੂੰ ਥਾਣਾ ਮੰਡੀ ਸਰਹੱਦੀ ਇਲਾਕੇ ਕੋਲ ਹੋਏ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਮਾਰੇ ਗਏ ਸਨ।

PunjabKesari


author

DIsha

Content Editor

Related News