ਨਾਸਿਕ ’ਚ ਟ੍ਰੇਨਿੰਗ ਦੌਰਾਨ ਤੋਪ ਦਾ ਗੋਲਾ ਫਟਿਆ, 2 ਅਗਨੀਵੀਰਾਂ ਦੀ ਮੌਤ

Friday, Oct 11, 2024 - 07:02 PM (IST)

ਨਾਸਿਕ (ਏਜੰਸੀ)- ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਤੋਪਖਾਨੇ ਅੰਦਰ ਪ੍ਰੀਖਣ ਦੌਰਾਨ ਤੋਪ ਰਾਹੀਂ ਦਾਗੇ ਗਏ ਗੋਲੇ ਦੇ ਫਟਣ ਨਾਲ 2 ਅਗਨੀਵੀਰਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਨਾਸਿਕ ਰੋਡ ਇਲਾਕੇ ਦੇ ‘ਆਰਟਿਲਰੀ ਸੈਂਟਰ’ ’ਚ ਵਾਪਰੀ। ਧਮਾਕੇ ’ਚ ਅਗਨੀਵੀਰ ਗੋਹਿਲ ਵਿਸ਼ਵਰਾਜ ਸਿੰਘ (20) ਤੇ ਸੈਫਤ (21) ਦੀ ਜਾਨ ਚਲੀ ਗਈ।

ਇਹ ਵੀ ਪੜ੍ਹੋ: ਸਾਵਧਾਨ! ਹਰ 5 ਵਿੱਚੋਂ 1 ਕੁੜੀ ਹੋ ਰਹੀ ਸੋਸ਼ਣ ਦਾ ਸ਼ਿਕਾਰ, ਹੈਰਾਨ ਕਰ ਦੇਣਗੇ ਅੰਕੜੇ

ਇਕ ਅਧਿਕਾਰੀ ਨੇ ਦੱਸਿਆ ਕਿ ਅਗਨੀਵੀਰਾਂ ਦੀ ਟੀਮ ਇਕ ਤੋਪ ਤੋਂ ਗੋਲੇ ਦਾਗ ਰਹੀ ਸੀ। ਅਚਾਨਕ ਹੀ ਇਕ ਗੋਲਾ ਫਟ ਗਿਆ, ਜਿਸ ਕਾਰਨ 2 ਅਗਨੀਵੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹੌਲਦਾਰ ਅਜੀਤ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਦੇਵਲੀ ਕੈਂਪ ਵਿਖੇ ਅਚਾਨਕ ਮੌਤ ਦਾ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸਰੀ 'ਚ ਭਾਬੀ ਦਾ ਕਤਲ ਕਰਨ ਵਾਲੇ ਪੰਜਾਬੀ ਨੂੰ ਹੋਈ 10 ਸਾਲ ਕੈਦ, ਹੋਵੇਗਾ ਡਿਪੋਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News