ਟਵਿੱਟਰ ਯੂਜ਼ਰਸ ਨੇ ਚੋਣਾਂ ਨਤੀਜਿਆਂ ਦੇ ਲਏ ਮਜ਼ੇ, ਕਿਹਾ- ''ਪੱਪੂ ਪਾਸ ਹੋ ਗਿਆ''

12/12/2018 5:55:51 PM

ਨਵੀਂ ਦਿੱਲੀ (ਭਾਸ਼ਾ)— ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ 'ਤੇ ਮੌਜੂਦ ਲੋਕਾਂ ਨੇ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਜੰਮ ਕੇ ਕੁਮੈਂਟ ਕੀਤੇ ਅਤੇ ਹੱਸਣ-ਹਸਾਉਣ ਦਾ ਖੂਬ ਮੌਕਾ ਦਿੱਤਾ। ਅਜਿਹੇ ਵਿਚ ਕੁਝ ਕੁਮੈਂਟਾਂ 'ਚ ਕਿਹਾ ਗਿਆ— 'ਪੱਪੂ ਪਾਸ ਹੋ ਗਿਆ' ਅਤੇ 'ਭਾਜਪਾ ਨੂੰ ਮਿਲਿਆ ਤਿੰਨ ਤਲਾਕ'। ਟਵਿੱਟਰ ਯੂਜ਼ਰਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਨਹੀਂ ਬਖਸ਼ਿਆ।

ਇਕ ਕੁਮੈਂਟ ਵਿਚ ਕਿਹਾ ਗਿਆ ਕਿ ਯੋਗੀ ਨੂੰ ਭਾਜਪਾ ਦਾ ਨਾਂ ਬਦਲ ਕੇ 'ਕਾਂਗਰਸ' ਕਰ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਯੋਗੀ ਸ਼ਾਸਨ ਨੇ ਬੀਤੇ ਦਿਨੀਂ ਕਈ ਥਾਂਵਾਂ ਦੇ ਨਾਂ ਬਦਲੇ ਹਨ ਅਤੇ ਉਨ੍ਹਾਂ ਨੇ ਆਪਣੇ ਹੈਦਰਾਬਾਦ ਦੌਰੇ 'ਚ ਕਿਹਾ ਸੀ ਕਿ ਉਹ ਇਸ ਸ਼ਹਿਰ ਦਾ ਨਾਂ ਵੀ ਬਦਲ ਦੇਣਗੇ। ਇਕ ਹੋਰ ਕੁਮੈਂਟ ਵਿਚ ਯੋਗੀ ਦੇ ਸਿਰ ਹਾਰ ਦਾ ਠੀਕਰਾ ਭੰਨਦੇ ਹੋਏ ਕਿਹਾ ਗਿਆ ਕਿ ਉਨ੍ਹਾਂ ਨੇ ਭਗਵਾਨ ਹਨੂੰਮਾਨ ਨੂੰ 'ਜਾਤੀ ਸਰਟੀਫਿਕੇਟ' ਜਾਰੀ ਕੀਤਾ ਅਤੇ ਉਨ੍ਹਾਂ ਨੂੰ ਮੰਗਲਵਾਰ ਨੂੰ ਹਨੂੰਮਾਨ ਜੀ ਨੇ ਆਪਣਾ ਜਵਾਬ ਦੇ ਦਿੱਤਾ। ਮੰਗਲਵਾਰ ਨੂੰ ਭਾਜਪਾ ਨੂੰ ਚੋਣਾਂ 'ਚ ਹਾਰ ਜੋ ਮਿਲੀ ਹੈ ਅਤੇ ਹਿੰਦੂ ਭਾਈਚਾਰੇ ਵਿਚ ਮੰਗਲਵਾਰ ਨੂੰ ਭਗਵਾਨ ਹਨੂੰਮਾਨ ਦਾ ਦਿਨ ਮੰਨਿਆ ਜਾਂਦਾ ਹੈ। 

ਮਸ਼ਹੂਰ ਲੇਖਿਕਾ ਸ਼ੋਭਾ ਡੇ ਨੇ ਮੌਕੇ 'ਤੇ ਚੌਕਾ ਮਾਰਦੇ ਹੋਏ ਕਿਹਾ, ''ਨਾ ਸਿਰਫ ਪੱਪੂ ਪਾਸ ਹੋ ਗਿਆ, ਸਗੋਂ ਕਿ ਉਸ ਨੇ ਹੁਣ ਪੀ. ਐੱਚ. ਡੀ. ਵੀ ਲੈ ਲਈ। ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨਗੇ ਅਤੇ ਭਟਕਣਗੇ ਨਹੀਂ। ਭਾਰਤ ਉਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਦੇਖਣਾ ਚਾਹੁੰਦਾ ਹੈ।'' ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਟਵਿੱਟਰ 'ਤੇ ਭਾਜਪਾ ਦੇ ਇਕ ਨਾਅਰੇ ਦੀ ਤਰਜ਼ 'ਤੇ ਲਿਖਿਆ, ''ਅਬਕੀ ਬਾਰ, ਧੋ ਦੀ ਸਰਕਾਰ''। ਦੱਸਣਯੋਗ ਹੈ ਕਿ ਸਾਲ 2014 'ਚ ਭਾਜਪਾ ਨੇ ਨਾਅਰਾ ਦਿੱਤਾ ਸੀ, ''ਅਬਕੀ ਬਾਰ ਮੋਦੀ ਸਰਕਾਰ''।
 


Tanu

Content Editor

Related News