ਟਵਿੱਟਰ ਨੇ RSS ਮੁਖੀ ਭਾਗਵਤ ਸਮੇਤ ਸੰਘ ਦੇ ਕਈ ਵੱਡੇ ਆਗੂਆਂ ਦੇ ਅਕਾਊਂਟ ਤੋਂ ਬਲਿਊ ਟਿਕ ਹਟਾਇਆ

Saturday, Jun 05, 2021 - 01:38 PM (IST)

ਟਵਿੱਟਰ ਨੇ RSS ਮੁਖੀ ਭਾਗਵਤ ਸਮੇਤ ਸੰਘ ਦੇ ਕਈ ਵੱਡੇ ਆਗੂਆਂ ਦੇ ਅਕਾਊਂਟ ਤੋਂ ਬਲਿਊ ਟਿਕ ਹਟਾਇਆ

ਨਵੀਂ ਦਿੱਲੀ- ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਮੁਖੀ ਮੋਹਨ ਭਾਗਵਤ ਦੇ ਟਵਿੱਟਰ ਅਕਾਊਂਟ ਤੋਂ ਬਲਿਊ ਟਿਕ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਸੰਘ ਦੇ ਕਈ ਵੱਡੇ ਨੇਤਾਵਾਂ ਦੇ ਨਿੱਜੀ ਅਕਾਊਂਟ ਨੂੰ ਅਣਵੈਰੀਫਾਈਡ ਕੀਤਾ ਸੀ। ਇਹੀ ਨਹੀਂ, ਦੇਸ਼ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਅਕਾਊਂਟ ਤੋਂ ਵੀ ਬਲਿਊ ਟਿਕ ਹਟਾਉਂਦੇ ਹੋਏ ਕਿਹਾ ਸੀ ਕਿ 6 ਮਹੀਨੇ ਤੋਂ ਅਕਾਊਂਟ ਲਾਗਇਨ ਨਹੀਂ ਹੋਇਆ ਸੀ। ਹਾਲਾਂਕਿ ਟਵਿੱਟਰ ਨੇ ਉੱਪਰਾਸ਼ਟਰਪਤੀ ਨਾਇਡੂ ਦੇ ਅਕਾਊਂਟ ਦਾ ਬਲਿਊ ਟਿਕ ਹੁਣ ਬਹਾਲ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੀ ਵੱਡੀ ਨਾਰਾਜ਼ਗੀ ਤੋਂ ਬਾਅਦ ਟਵਿੱਟਰ ਨੇ ਆਪਣਾ ਕਦਮ ਵਾਪਸ ਲਿਆ। ਨਵੇਂ ਆਈ.ਟੀ. ਨਿਯਮਾਂ ਨੂੰ ਲੈ ਕੇ ਟਵਿੱਟਰ ਅਤੇ ਸਰਕਾਰ ਵਿਚਾਲੇ ਵਿਵਾਦ ਦਰਮਿਆਨ ਕੰਪਨੀ ਨੇ ਇਹ ਕਦਮ ਚੁੱਕਿਆ। ਇਸ ਨੂੰ ਲੈ ਕੇ ਉਸ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ।

ਇਹ ਵੀ ਪੜ੍ਹੋ : ਟਵਿੱਟਰ ਨੇ ਗਲਤੀ ਸਵੀਕਾਰੀ, ਮੁੜ ਵੈਰੀਫਾਈਡ ਕੀਤਾ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਅਕਾਊਂਟ

ਆਰ.ਐੱਸ.ਐੱਸ. ਦੇ ਵੱਡੇ ਨੇਤਾਵਾਂ ਦੇ ਟਵਿੱਟਰ ਅਕਾਊਂਟ ਤੋਂ ਬਲਿਊ ਟਿਕ ਹਟਾਇਆ ਗਿਆ ਹੈ। ਜਿਨ੍ਹਾਂ ਸੰਘ ਨੇਤਾਵਾਂ ਦੇ ਅਕਾਊਂਟ ਤੋਂ ਬਲਿਊ ਟਿਕ ਹਟਾਇਆ ਗਿਆ ਹੈ, ਉਨ੍ਹਾਂ 'ਚ ਸਹਿ ਕਾਰਜਵਾਹ ਸੁਰੇਸ਼ ਸੋਨੀ ਅਤੇ ਸੰਘ ਦੇ ਅਖਿਲ ਭਾਰਤੀ ਪ੍ਰਚਾਰ ਮੁਖੀ ਅਰੁਣ ਕੁਮਾਰ ਸ਼ਾਮਲ ਹਨ। ਇਸ ਤੋਂ ਇਲਾਵਾ ਸੰਘ ਨੇਤਾ ਸੁਦੇਸ਼ ਜੋਸ਼ੀ ਅਤੇ ਕ੍ਰਿਸ਼ਨਗੋਪਾਲ ਦੇ ਹੈਂਡਲ ਤੋਂ ਵੀ ਬਲਿਊ ਟਿਕ ਹਟਾਇਆ ਗਿਆ ਹੈ।

PunjabKesari


author

DIsha

Content Editor

Related News