ਦੇਸ਼ ''ਚ ਤੰਬਾਕੂ ਨਾਲ ਹਰ ਦਿਨ 2200 ਲੋਕਾਂ ਦੀ ਹੁੰਦੀ ਹੈ ਮੌਤ

02/23/2018 10:06:19 AM

ਉਦੇਪੁਰ— ਦੇਸ਼ 'ਚ ਤੰਬਾਕੂ ਨਾਲ ਬਣੇ ਪਦਾਰਥਾਂ ਦੇ ਸੇਵਨ ਨਾਲ ਹਰ ਸਾਲ ਲਗਭਗ 10 ਲੱਖ ਅਤੇ ਹਰ ਦਿਨ 2200 ਲੋਕਾਂ ਦੀ ਮੌਤ ਹੋ ਜਾਂਦੀ ਹੈ। ਉੱਪ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਰਾਘਵੇਂਦਰ ਰਾਏ ਨੇ ਵੀਰਵਾਰ ਨੂੰ ਜਨਾਰਦਨਰਾਏ ਨਾਗਰ ਰਾਜਸਥਾਨ ਯੂਨੀਵਰਸਿਟੀ ਵੱਲੋਂ ਆਯੋਜਿਤ ਸਿਗਰਟਨੋਸ਼ੀ ਆਮਜਨ ਲਈ ਖਤਰਨਾਕ ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ 'ਚ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਦੇਸ਼ 'ਚ ਹਰੇਕ 10 'ਚੋਂ ਇਕ ਵਿਅਕਤੀ ਦੀ ਮੌਤ ਤੰਬਾਕੂ ਦੇ ਪਦਾਰਥਾਂ ਦੇ ਸੇਵਨ ਨਾਲ ਹੁੰਦੀ ਹੈ। ਸਿਗਰਟਨੋਸ਼ੀ ਦੌਰਾਨ ਜੋ ਧੂੰਆਂ ਸਰੀਰ 'ਚ ਜਾਂਦਾ ਹੈ ਉਸ ਦੀ ਤੁਲਨਾ 'ਚ ਅਸਿੱਧੇ ਸਿਗਰਟਨੋਸ਼ੀ 'ਚ ਨਿਕੋਟਿਨ ਅਤੇ ਟਾਰ ਦੀ ਮਾਤਰਾ ਦੁੱਗਣੀ ਅਤੇ ਕਾਰਬਨ ਮੋਨੋਕਸਾਈਡ ਦੀ ਮਾਤਰਾ 5 ਗੁਣਾ ਵਧ ਹੋ ਜਾਂਦੀ ਹੈ। ਜੋ ਖੂਨ 'ਚ ਆਕਸੀਜਨ ਦੀ ਮਾਤਰਾ ਨੂੰ ਘੱਟ ਕਰ ਦਿੰਦਾ ਹੈ।
ਡਾ. ਰਾਏ ਨੇ ਕਿਹਾ ਕਿ ਦੇਸ਼ 'ਚ ਹਰ ਦਿਨ 5500 ਨੌਜਵਾਨ ਸਿਗਰਟਨੋਸ਼ੀ ਸ਼ੁਰੂ ਕਰਦੇ ਹਨ, ਜੋ ਸੋਚਣਯੋਗ ਵਿਸ਼ਾ ਹੈ ਅਤੇ ਇਸ ਵੱਲ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਰਾਜਸਥਾਨ 'ਚ 50 ਫੀਸਦੀ ਤੋਂ ਵਧ ਪੁਰਸ਼ ਸਿਗਰਟਨੋਸ਼ੀ ਦੀ ਵਰਤੋਂ ਕਰਦੇ ਹਨ। ਸਿਗਰਟਨੋਸ਼ੀ ਸਿਹਤ ਲਈ ਹਾਨੀਕਾਰਕ ਹੈ ਅਤੇ ਅਸਿੱਧੇ ਤਰ੍ਹਾਂ ਸਿਗਰਟਨੋਸ਼ੀ ਨਾਲ ਕੈਂਸਰ, ਅਸਥਮਾ, ਸਟਰੋਕ ਵਰਗੀਆਂ ਗੰਭੀਰ ਬੀਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਤੰਬਾਕੂ 'ਚ ਚਾਰ ਹਜ਼ਾਰ ਤਰ੍ਹਾਂ ਦੇ ਜ਼ਹਿਰੀਲੇ ਤੱਤ ਹੁੰਦੇ ਹਨ ਜੋ ਸਰੀਰ 'ਚ ਕਈ ਬੀਮਾਰੀਆਂ ਪੈਦਾ ਕਰਦੇ ਹਨ।


Related News