ਵੱਡੀ ਸਾਜ਼ਿਸ਼ ਨਾਕਾਮ! ਕੰਨੂਰ ''ਚ ਭਾਰੀ ਮਾਤਰਾ ''ਚ ਦੇਸੀ ਵਿਸਫੋਟਕ ਬਰਾਮਦ
Tuesday, Jan 06, 2026 - 02:23 PM (IST)
ਕੰਨੂਰ (ਕੇਰਲ) : ਉੱਤਰੀ ਕੇਰਲ ਦੇ ਕੰਨੂਰ ਜ਼ਿਲ੍ਹੇ 'ਚ ਪੁਲਸ ਨੇ ਦੋ ਵੱਖ-ਵੱਖ ਥਾਵਾਂ ਤੋਂ 12 ਦੇਸੀ ਵਿਸਫੋਟਕ ਉਪਕਰਨ ਬਰਾਮਦ ਕੀਤੇ ਹਨ, ਜਿਸ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਇਨ੍ਹਾਂ ਬਰਾਮਦ ਕੀਤੇ ਗਏ ਵਿਸਫੋਟਕਾਂ 'ਚ ਚਾਰ ਸਟੀਲ ਦੇ ਉਪਕਰਨ ਵੀ ਸ਼ਾਮਲ ਹਨ।
ਸਕੂਲ ਦੇ ਮੈਦਾਨ 'ਚੋਂ ਮਿਲੇ ਬੰਬ
ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਾਨੂਰ ਥਾਣਾ ਖੇਤਰ ਦੇ ਅਧੀਨ ਆਉਂਦੇ ਮੋਕੇਰੀ ਸਥਿਤ ਇੱਕ ਸਕੂਲ ਦੇ ਮੈਦਾਨ ਵਿੱਚੋਂ 8 ਦੇਸੀ ਵਿਸਫੋਟਕ ਬਰਾਮਦ ਹੋਏ ਹਨ। ਇਹ ਵਿਸਫੋਟਕ ਮੈਦਾਨ ਵਿੱਚ ਪਈ ਇੱਕ ਤਿਰਪਾਲ ਦੇ ਹੇਠਾਂ ਛੁਪਾ ਕੇ ਰੱਖੇ ਗਏ ਸਨ। ਪੁਲਸ ਨੇ ਮੌਕੇ ਤੋਂ ਇਕ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਹੈ।
ਸੁੰਨਸਾਨ ਪਲਾਟ 'ਚੋਂ ਬਰਾਮਦਗੀ
ਇੱਕ ਹੋਰ ਘਟਨਾ 'ਚ, ਕੰਨਾਵਮ ਇਲਾਕੇ 'ਚ ਇੱਕ ਸੁੰਨਸਾਨ ਪਲਾਟ 'ਚ ਰੱਖੇ ਇੱਕ ਬੈਗ 'ਚੋਂ ਚਾਰ ਸਟੀਲ ਦੇ ਵਿਸਫੋਟਕ ਉਪਕਰਨ ਮਿਲੇ ਹਨ। ਪੁਲਸ ਨੇ ਇਨ੍ਹਾਂ ਦੋਵਾਂ ਘਟਨਾਵਾਂ ਦੇ ਸਬੰਧ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਨ੍ਹਾਂ ਦੋਵਾਂ ਥਾਵਾਂ ਤੋਂ ਹੋਈ ਬਰਾਮਦਗੀ ਦਾ ਆਪਸ ਵਿੱਚ ਕੋਈ ਸਬੰਧ ਹੈ ਜਾਂ ਨਹੀਂ। ਇਸ ਘਟਨਾ ਤੋਂ ਬਾਅਦ ਸਥਾਨਕ ਪੁਲਸ ਪੂਰੀ ਤਰ੍ਹਾਂ ਚੌਕਸ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
