ਨੂਹ ਹਿੰਸਾ ''ਤੇ ਭੜਕਾਊ ਪੋਸਟ ਨੂੰ ਲੈ ਕੇ ਟੀਵੀ ਚੈਨਲ ਦਾ ਸੰਪਾਦਕ ਗ੍ਰਿਫ਼ਤਾਰ

08/12/2023 2:28:00 PM

ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਨੂਹ ਅਤੇ ਗੁਆਂਢੀ ਜ਼ਿਲ੍ਹਿਆਂ ਵਿਚ ਫ਼ਿਰਕੂ ਹਿੰਸਾ ਦੇ ਸੰਬੰਧ 'ਚ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ ਪਾਉਣ ਦੇ ਦੋਸ਼ ਵਿਚ ਸੁਦਰਸ਼ਨ ਨਿਊਜ਼ ਦੇ ਇਕ ਸੰਪਾਦਕ ਨੂੰ ਇੱਥੇ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਟੀਵੀ ਚੈਨਲ ਦੇ ਸਥਾਨਕ ਸੰਪਾਦਕ ਮੁਕੇਸ਼ ਕੁਮਾਰ ਨੂੰ ਗੁਰੂਗ੍ਰਾਮ ਸਾਈਬਰ ਪੁਲਸ ਸਟੇਸ਼ਨ ਈਸਟ ਨੇ ਗ੍ਰਿਫਤਾਰ ਕੀਤਾ ਹੈ। ਟੀਵੀ ਚੈਨਲ ਨੇ ਆਪਣੇ ਸਥਾਨਕ ਸੰਪਾਦਕ ਮੁਕੇਸ਼ ਕੁਮਾਰ ਦੀ ਗ੍ਰਿਫਤਾਰੀ ਨੂੰ ਮੀਡੀਆ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੱਤਾ ਅਤੇ ਸ਼ੁਰੂ ਵਿਚ ਦੋਸ਼ ਲਾਇਆ ਸੀ ਕਿ ਉਸ ਨੂੰ ਕੁਝ ਗੁੰਡਿਆਂ ਦੁਆਰਾ 'ਅਗਵਾ' ਕੀਤਾ ਗਿਆ ਸੀ। 31 ਜੁਲਾਈ ਨੂੰ ਨੂਹ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਜਲਾਭਿਸ਼ੇਕ ਯਾਤਰਾ 'ਤੇ ਹੋਏ ਹਮਲੇ ਅਤੇ ਉਸ ਤੋਂ ਬਾਅਦ ਹੋਈ ਫਿਰਕੂ ਹਿੰਸਾ 'ਚ 6 ਲੋਕ ਮਾਰੇ ਗਏ ਸਨ।

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਚਾਹ ਪੱਤੀ ਦੇ ਪੈਕੇਟ 'ਚੋਂ ਨਿਕਲੇ ਕਰੋੜਾਂ ਦੇ ਹੀਰੇ, ਵੇਖ ਹਰ ਕੋਈ ਰਹਿ ਗਿਆ ਹੱਕਾ-ਬੱਕਾ

ਪੁਲਸ ਨੇ ਕਿਹਾ ਕਿ ਕੁਮਾਰ ਨੇ ਟਵੀਟ ਕਰਕੇ ਦੋਸ਼ ਲਗਾਇਆ ਸੀ ਕਿ ਇਕ ਵਿਦੇਸ਼ੀ ਮੀਡੀਆ ਹਾਊਸ ਗੁਰੂਗ੍ਰਾਮ ਪੁਲਸ ਕਮਿਸ਼ਨਰ ਨੂੰ ਫੋਨ ਕਰ ਕੇ ਫਿਰਕੂ ਦੰਗਿਆਂ ਨੂੰ ਲੈ ਕੇ ਹਿੰਦੂਆਂ ਵਿਰੁੱਧ ਕਾਰਵਾਈ ਕਰਨ ਲਈ ਦਬਾਅ ਬਣਾ ਰਿਹਾ ਹੈ। ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਦੇ ਹੋਏ, ਗੁਰੂਗ੍ਰਾਮ ਪੁਲਸ ਨੇ ਕੁਮਾਰ ਦੀ ਪੋਸਟ ਨੂੰ 'ਬੇਬੁਨਿਆਦ, ਝੂਠਾ ਅਤੇ ਗੁੰਮਰਾਹਕੁੰਨ' ਕਰਾਰ ਦਿੱਤਾ। ਇਸ ਵਿਚ ਕਿਹਾ ਗਿਆ ਹੈ ਕਿ ਪੱਤਰਕਾਰ ਖ਼ਿਲਾਫ਼ ਸਾਈਬਰ ਕ੍ਰਾਈਮ ਸਟੇਸ਼ਨ 'ਤੇ ਆਈਟੀ ਐਕਟ ਦੀਆਂ ਸਬੰਧਤ ਧਾਰਾਵਾਂ ਅਤੇ ਹੋਰ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। 8 ਅਗਸਤ ਨੂੰ, ਕੁਮਾਰ ਨੇ ਟਵੀਟ ਕੀਤਾ,“ਅਲ ਜਜ਼ੀਰਾ ਨਿਊਜ਼ ਚੈਨਲ ਗੁਰੂਗ੍ਰਾਮ ਦੇ ਪੁਲਸ ਕਮਿਸ਼ਨਰ ਨੂੰ ਫ਼ੋਨ ਕਰ ਕੇ ਉਨ੍ਹਾਂ 'ਤੇ ਹਿੰਦੂਆਂ ਵਿਰੁੱਧ ਕਾਰਵਾਈ ਕਰਨ ਲਈ ਦਬਾਅ ਬਣਾ ਰਿਹਾ ਹੈ। ਇਸ ਦਬਾਅ ਤੋਂ ਬਾਅਦ ਕਿਤੋਂ ਵੀ ਹਿੰਦੂ ਵਰਕਰਾਂ ਨੂੰ ਚੁੱਕਿਆ ਜਾ ਰਿਹਾ ਹੈ।'' ਸਹਾਇਕ ਪੁਲਸ ਕਮਿਸ਼ਨਰ ਵਰੁਣ ਦਹੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਸੁਦਰਸ਼ਨ ਨਿਊਜ਼ ਨੇ ਪਹਿਲੇ ਟਵੀਟ ਕਰ ਕੇ ਦਾਅਵਾ ਕੀਤਾ ਸੀ ਕਿ ਉਸ ਦੇ ਸਥਾਨਕ ਸੰਪਾਦਕ ਕੁਮਾਰ ਨੂੰ ਗੁਰੂਗ੍ਰਾਮ ਤੋਂ ਅਗਵਾ ਕਰ ਲਿਆ ਗਿਆ ਹੈ। ਚੈਨਲ ਨੇ ਦਾਅਵਾ ਕੀਤਾ ਕਿ ਉਹ ਹਿੰਦੂ ਵਰਕਰਾਂ ਦੀ ਮਦਦ ਨਾਲ ਮੇਵਾਤ ਗਏ ਸਨ। ਇਸ 'ਚ ਕਿਹਾ ਗਿਆ ਕਿ ਗੁਰੂਗ੍ਰਾਮ ਦੇ ਸੈਕਟਰ-17 'ਚ ਗੁੰਡਿਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ। ਬਾਅਦ 'ਚ ਉਸ ਨੇ ਇਕ ਹੋਰ ਬਿਆਨ ਜਾਰੀ ਕਰ ਕੇ ਕਿਹਾ ਕਿ ਗ੍ਰਿਫ਼ਤਾਰੀ ਦੀ ਸੂਚਨਾ ਦੇਣ ਲਈ ਬਿਆਨ ਜਾਰੀ ਕਰਨ 'ਚ ਗੁਰੂਗ੍ਰਾਮ ਪੁਲਸ ਨੂੰ 7 ਘੰਟੇ ਲੱਗ ਗਏ। ਚੈਨਲ ਨੇ ਗ੍ਰਿਫ਼ਤਾਰੀ ਨੂੰ ਪੂਰੀ ਤਰ੍ਹਾਂ ਗਲ਼ਤ ਦੱਸਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News