ਟਿਊਟਰ ਕਤਲ ਮਾਮਲਾ : ਰਾਹੁਲ ਦੇ ਪਰਿਵਾਰ ਨੂੰ ਮਿਲੇ ਮਨੀਸ਼ ਸਿਸੋਦੀਆ, ਕੀਤਾ ਮੁਆਵਜ਼ੇ ਦਾ ਐਲਾਨ

10/10/2020 4:53:05 PM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੇ ਆਦਰਸ਼ ਨਗਰ 'ਤੇ ਦੂਜੇ ਧਰਮ ਦੀ ਕੁੜੀ ਨਾਲ ਦੋਸਤੀ ਕਰਨ 'ਤੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ 'ਚ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਪੀੜਤ ਰਾਹੁਲ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰ ਨੂੰ ਇਨਸਾਫ਼ ਦੀ ਉਮੀਦ ਜਗਾਉਂਦੇ ਹੋਏ ਭਰੋਸਾ ਦਿੱਤਾ ਕਿ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਮਿਲੇਗੀ। ਇੰਨਾ ਹੀ ਨਹੀਂ ਮਨੀਸ਼ ਸਿਸੋਦੀਆ ਨੇ ਪੀੜਤ ਪਰਿਵਾਰ ਦੀ ਮਦਦ ਕਰਨ ਲਈ ਆਪਣਾ ਹੱਥ ਅੱਗੇ ਵਧਾਇਆ। ਉਨ੍ਹਾਂ ਨੇ ਪੀੜਤ ਦੇ ਪਰਿਵਾਰ ਵਾਲਿਆਂ ਨੂੰ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ : ਦਿੱਲੀ 'ਚ ਸਨਸਨੀਖੇਜ਼ ਵਾਰਦਾਤ; 18 ਸਾਲਾ ਮੁੰਡੇ ਦਾ ਕੁੱਟ-ਕੁੱਟ ਕੇ ਕਤਲ

ਡੀ.ਸੀ.ਪੀ. ਨਾਰਥ ਵੈਸਟ ਨੇ ਕਿਹਾ ਕਿ ਪੀੜਤ ਰਾਹੁਲ ਜਹਾਂਗੀਰਪੁਰੀ ਦੀ ਇਕ ਕੁੜੀ ਦਾ ਦੋਸਤ ਸੀ। ਉਸ ਕੁੜੀ ਦੇ ਪਰਿਵਾਰ ਨੂੰ ਇਸ ਤੋਂ ਪਰੇਸ਼ਾਨੀ ਸੀ, ਇਸ ਲਈ ਰਿਸ਼ਤੇਦਾਰਾਂ ਨੇ ਰਾਹੁਲ ਨੂੰ ਕੁੱਟਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਮੁਹੰਮਦ ਰਾਜ, ਮਾਨਵਰ ਹੁਸੈਨ ਅਤੇ ਤਿੰਨ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਮਾਮਲੇ ਨੂੰ ਕੋਈ ਦੂਜਾ ਰੰਗ ਨਾ ਦਿਓ, ਇਹ 2 ਪਰਿਵਾਰ ਦੀ ਲੜਾਈ ਦਾ ਮਾਮਲਾ ਹੈ। 

ਇਹ ਹੈ ਪੂਰਾ ਮਾਮਲਾ
ਰਾਜਧਾਨੀ 'ਚ ਦਿੱਲੀ ਯੂਨੀਵਰਸਿਟੀ ਦੇ 18 ਸਾਲ ਦੇ ਰਾਹੁਲ ਰਾਜਪੂਤ ਦੀ ਬੁੱਧਵਾਰ ਰਾਤ 5 ਲੋਕਾਂ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਨ੍ਹਾਂ 5 ਲੋਕਾਂ 'ਚ 3 ਨਾਬਾਲਗ ਸ਼ਾਮਲ ਸਨ। ਮ੍ਰਿਤਕ ਦਾ ਕਸੂਰ ਇਹ ਸੀ ਕਿ ਉਸ ਦੀ ਇਕ ਦੂਜੇ ਧਰਮ ਦੀ ਕੁੜੀ ਨਾਲ ਦੋਸਤੀ ਸਨ। ਘਟਨਾ ਆਦਰਸ਼ ਨਗਰ ਇਲਾਕੇ ਦੀ ਹੈ। ਪੁਲਸ ਨੂੰ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਮ੍ਰਿਤਕ ਜਹਾਂਗੀਰਪੁਰੀ 'ਚ ਰਹਿਣ ਵਾਲੀ ਇਕ ਕੁੜੀ ਨਾਲ ਗੱਲ ਕਰਦਾ ਸੀ ਅਤੇ ਕੁੜੀ ਦੇ ਭਰਾਵਾਂ ਨੂੰ ਇਹ ਰਾਸ ਨਹੀਂ ਆਇਆ। ਜਿਸ ਕਾਰਨ ਉਨ੍ਹਾਂ ਨੇ ਮੁੰਡੇ ਦੀ ਬਰੇਹਿਮੀ ਨਾਲ ਕੁੱਟਮਾਰ ਕੀਤੀ।


DIsha

Content Editor

Related News