ਭਾਰਤ ਵਿਰੋਧੀ ਸਰਗਰਮੀਆਂ ਦੌਰਾਨ ਕੈਨੇਡਾ ’ਚ ਨਵੀਂ ਹਲਚਲ, ਤੁਰਕੀ ਦਾ ਮੁਸਲਿਮ ਨੇਤਾ ਨਿਕਲਿਆ PM ਮੋਦੀ ਦਾ ਫੈਨ

Saturday, Jul 29, 2023 - 12:14 PM (IST)

ਜਲੰਧਰ (ਇੰਟ.)– ਕੈਨੇਡਾ ਵਿਚ ਮੁੱਠੀ ਭਰ ਖਾਲਿਸਤਾਨੀਆਂ ਦੀਆਂ ਭਾਰਤ ਵਿਰੋਧੀ ਸਰਗਰਮੀਆਂ ਦਰਮਿਆਨ ਉਥੇ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਇਕ ਰੂੜੀਵਾਦੀ ਆਜ਼ਾਦ ਮੁਸਲਿਮ ਉਮੀਦਵਾਰ ਨੇ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਦਰਅਸਲ ਯਵੁਜ ਹਕੀਮ ਨਾਂ ਦਾ ਇਹ ਸ਼ਖਸ ਭਾਰਤ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਜ਼ਬਰਦਸਤ ਫੈਨ ਹੈ। ਹਾਲ ਹੀ ਵਿਚ ਯਵੁਜ ਨੇ ਟਵੀਟ ਕਰ ਕੇ ਭਾਰਤੀ ਮੁਸਲਿਮ ਭਾਈਚਾਰੇ ਨੂੰ ਪੀ. ਐੱਮ. ਮੋਦੀ ਦੀ ਹਮਾਇਤ ਕਰਨ ਦੀ ਵਕਾਲਤ ਕੀਤੀ ਹੈ। ਉਨ੍ਹਾਂ ਹਿੰਦੂ ਅਤੇ ਸਿੱਖ ਭਾਈਚਾਰੇ ਦੀ ਵੀ ਵਕਾਲਤ ਕੀਤੀ ਹੈ ਅਤੇ ਮੁਸਲਿਮਾਂ ਨੂੰ ਵੀ ਉਨ੍ਹਾਂ ਦਾ ਭਰਾ ਦੱਸਿਆ ਹੈ। ਕੁਲ ਮਿਲਾ ਕੇ ਇਸ ਮੁਸਲਿਮ ਨੇਤਾ ਨੇ ਕੈਨੇਡਾ ਵਿਚ ਭਾਰਤੀਆਂ ਨੂੰ ਇਕਜੁੱਟਤਾ ਦਾ ਪਾਠ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਇਹੀ ਨਹੀਂ ਸਿੱਖ ਫਾਰ ਜਸਟਿਸ ਦੇ ਮੁਖੀ ਅਤੇ ਅੱਤਵਾਦੀ ਗੁਰਪਤਵੰਤ ਪਨੂੰ ਨੇ ਆਜ਼ਾਦੀ ਦਿਹਾੜੇ ’ਤੇ ਵਿਦੇਸ਼ਾਂ ਵਿਚ ਭਾਰਤੀ ਡਿਪਲੋਮੈਟਾਂ ਖਿਲਾਫ ਅੰਦੋਲਨ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ: ਸੰਯੁਕਤ ਰਾਸ਼ਟਰ ’ਚ ਭਾਰਤ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਰੁਚਿਰਾ ਕੰਬੋਜ ਨੇ ਸੰਭਾਲਿਆ ਅਹਿਮ ਅਹੁਦਾ

ਕੌਣ ਹਨ ਯਵੁਜ ਹਕੀਮ

ਯਵੁਜ ਹਕੀਮ ਨੇ ਟਵੀਟ ਵਿਚ ਕਿਹਾ ਹੈ ਕਿ ਉਹ ਮੂਲ ਰੂਪ ਨਾਲ ਤੁਰਕੀ ਦਾ ਕੈਨੇਡਾਈ ਮੁਸਲਿਮ ਹੈ ਅਤੇ ਗੈਰ-ਰਸਮੀ ਤੌਰ ’ਤੇ ਤੁਰਕੀ ਫੌਜ ਦਾ ਟਰੇਂਡ ਅਲਟਰਾ ਨੈਸ਼ਨਲਿਸਟ ਹੈ। ਅਸੀਂ ਦੁਨੀਆ ਭਰ ਵਿਚ ਅਲਟਰਾ ਨੈਸ਼ਨਲਿਜ਼ਮ ਥੋਪਦੇ ਹਾਂ। ਅਸੀਂ ਭਾਰਤ ਵਿਚ ਪੀ. ਐੱਮ. ਮੋਦੀ, ਤੁਰਕੀ ਵਿਚ ਰਾਸ਼ਟਰਪਤੀ ਐਰਦੋਗਨ, ਅਮਰੀਕਾ ਵਿਚ ਸਾਬਕਾ ਰਾਸ਼ਟਰਪਤੀ ਟਰੰਪ, ਅਜਰਬੈਜਾਨ ਵਿਚ ਰਾਸ਼ਟਰਪਤੀ ਅਲੀਯੇਵ ਅਤੇ ਰੂਸ ਵਿਚ ਰਾਸ਼ਟਰਪਤੀ ਪੁਤਿਨ ਦੀ ਹਮਾਇਤ ਕਰਦੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਰਾਸ਼ਟਰਵਾਦੀ ਕੱਟੜਪੰਥੀ ਹਾਂ, ਜੋ ਮੌਜੂਦਾ ਭਾਈਚਾਰੇ ਦੀ ਏਕਤਾ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਾਂ।

ਇਹ ਵੀ ਪੜ੍ਹੋ: ਸਿੱਖ ਨੌਜਵਾਨ ਦੀ ਹੁਸ਼ਿਆਰੀ ਕਾਰਨ ਫਰਾਂਸ ਪੁਲਸ ਨੇ ਡੌਂਕੀ ਲਾਉਣ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ

ਖੁਦ ਨੂੰ ਘੱਟ-ਗਿਣਤੀ ਨਾ ਕਹਿਣ ਮੁਸਲਮਾਨ

ਯਵੁਜ ਨੇ ਭਾਰਤੀ ਮੁਸਲਿਮਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਵਿਚ ਉਨ੍ਹਾਂ ਦੀ ਗਿਣਤੀ ਲਗਭਗ 22 ਕਰੋੜ ਹੈ, ਜੋ ਕਿ ਉਨ੍ਹਾਂ ਦੇ ਦੇਸ਼ ਤੁਰਕੀ ਦੀ ਆਬਾਦੀ ਨਾਲੋਂ ਲਗਭਗ 3 ਗੁਣਾ ਜ਼ਿਆਦਾ ਹੈ। ਉਨ੍ਹਾਂ ਸਵਾਲ ਕਰਦੇ ਹੋਏ ਕਿਹਾ ਹੈ ਕਿ ਭਾਰਤ ਵਿਚ ਇੰਨੀ ਗਿਣਤੀ ਹੋਣ ਦੇ ਬਾਵਜੂਦ ਮੁਸਲਿਮ ਆਪਣੇ ਆਪ ਨੂੰ ਘੱਟ-ਗਿਣਤੀ ਕਿਉਂ ਕਹਿੰਦੇ ਹਨ। ਯਵੁਜ ਦਾ ਕਹਿਣਾ ਹੈ ਕਿ ਤੁਸੀਂ ਮਾਣ ਨਾਲ ਖੁਦ ਨੂੰ ਬਹੁ-ਗਿਣਤੀ ਮੁਸਲਮਾਨ ਕਹਿ ਸਕਦੇ ਹੋ, ਜੋ ਹਿੰਦੁਸਤਾਨੀ ਧਰਤੀ ’ਤੇ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਅਸੀਂ ਮੁਸਲਮਾਨ ਹੋਣ ਦੇ ਨਾਤੇ ਖੱਬੇਪੱਖੀ ਸਰਕਾਰ ਜਾਂ ਉਦਾਰਵਾਦੀਆਂ ਨਾਲ ਕੋਈ ਸਮਾਨਤਾ ਨਹੀਂ ਰੱਖਦੇ। ਇਸ ਲਈ ਕ੍ਰਿਪਾ ਭਾਰਤ ਵਿਚ ਖੱਬੇਪੱਖੀਆਂ ਦੀ ਹਮਾਇਤ ਨਾ ਕਰੋ। ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਮੁਸਲਿਮਾਂ ਨੂੰ ਪੀ. ਐੱਮ. ਮੋਦੀ ਦੀ ਹਮਾਇਤ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਮੈਕਸੀਕੋ 'ਚ ਪ੍ਰਵਾਸੀਆਂ ਨਾਲ ਭਰੀ ਵੈਨ ਨਾਲ ਵੱਡਾ ਹਾਦਸਾ, ਬੱਚੇ ਸਣੇ 5 ਦੀ ਮੌਤ, 18 ਜ਼ਖ਼ਮੀ

ਖਾਲਿਸਤਾਨੀਆਂ ਲਈ ਇਕ ਵੱਡਾ ਝਟਕਾ

ਕੈਨੇਡਾ ਦੀ ਸਿਆਸਤ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਯਵੁਜ ਹਕੀਮ ਕੈਨੇਡਾ ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਵੋਟ ਦੀ ਸਿਆਸਤ ਕਰ ਰਹੇ ਹਨ, ਜਦਕਿ ਯਵੁਜ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਜਿਥੇ ਉਹ ਰਹਿ ਰਹੇ ਹਨ, ਉਥੇ ਹਿੰਦੂਆਂ ਦੀਆਂ ਸਿਰਫ 400 ਵੋਟਾਂ ਹਨ, ਇਸ ਲਈ ਵੋਟਾਂ ਦੀ ਸਿਆਸਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕੁਝ ਜਾਣਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਯਵੁਜ ਦੀ ਪੀ. ਐੱਮ. ਮੋਦੀ ਦੀ ਹਮਾਇਤ ਕਰਨ ਦੀ ਮੁਹਿੰਮ ਨਾਲ ਭਾਵੇਂ ਉਨ੍ਹਾਂ ਨੂੰ ਕੋਈ ਸਿਆਸੀ ਲਾਭ ਨਾ ਹੋਵੇ ਪਰ ਉਨ੍ਹਾਂ ਭਾਰਤ ਨੂੰ ਰਾਸ਼ਟਰਵਾਦ ਦੇ ਨਾਂ ’ਤੇ ਇਕਜੁੱਟਤਾ ਦਾ ਸੰਦੇਸ਼ ਦੇਣਾ ਸ਼ੁਰੂ ਕਰ ਦਿੱਤਾ ਹੈ, ਜੋ ਖਾਲਿਸਤਾਨੀਆਂ ਲਈ ਇਕ ਵੱਡਾ ਝਟਕਾ ਹੈ।

ਇਹ ਵੀ ਪੜ੍ਹੋ: ਸ਼ਿਕਾਗੋ ਦੀਆਂ ਸੜਕਾਂ 'ਤੇ ਭੁੱਖ ਨਾਲ ਤੜਫਦੀ ਭਾਰਤੀ ਵਿਦਿਆਰਥਣ ਦੀ ਭਾਲ ਸ਼ੁਰੂ

ਭਾਰਤ ਮੁਸਲਿਮਾਂ ਦਾ ਘਰ ਅਤੇ ਦੇਸ਼

ਯਵੁਜ ਨੇ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਬਹਿਕਾਵੇ ਵਿਚ ਆ ਕੇ ਕਿਸੇ ਵੀ ਦੇਸ਼ ਨੂੰ ਭਾਰਤ ਨੂੰ ਅਸਥਿਰ ਨਾ ਕਰਨ ਦੇਵੇ। ਕੀ ਤੁਸੀਂ ਨਹੀਂ ਦੇਖਦੇ ਕਿ ਇਰਾਕ, ਅਫਗਾਨਿਸਤਾਨ, ਸੀਰੀਆ ਅਤੇ ਲੀਬੀਆ ਦਾ ਕੀ ਹੋਇਆ? ਵਿਦੇਸ਼ੀ ਹਮੇਸ਼ਾ ਤੁਹਾਡੀ ਵਰਤੋਂ ਕਰ ਕੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਹਲਚਲ ਮਚਾਉਣਾ ਚਾਹੁੰਦੇ ਹਨ, ਸਿਰਫ ਇਸ ਲਈ ਕਿ ਮੁਸਲਿਮ ਭਾਈਚਾਰੇ ਕੋਲ ਇਕ ਮਹੱਤਵਪੂਰਨ ਆਬਾਦੀ ਹੈ। ਉਹ ਕਹਿੰਦੇ ਹਨ ਕਿ ਵਿਦੇਸ਼ੀ ਤੁਹਾਡੇ ’ਤੇ ਇਕ ਗੱਲ ਵਾਰ-ਵਾਰ ਥੋਪਣਗੇ ਜਿਵੇਂ ‘ਤੁਸੀਂ ਪਹਿਲਾਂ ਮੁਸਲਿਮ ਹੋ ਅਤੇ ਬਾਅਦ ਵਿਚ ਭਾਰਤੀ ਹੋ’ ਕ੍ਰਿਪਾ ਇਸ ਲਾਲਚ ਵਿਚ ਨਾ ਆਓ। ਮੁਸਲਿਮ ਹੋਣਾ ਤੁਹਾਡਾ ਧਰਮ ਹੈ ਪਰ ਭਾਰਤ ਤੁਹਾਡਾ ਘਰ ਅਤੇ ਦੇਸ਼ ਹੈ। ਉਨ੍ਹਾਂ ਮੁਸਲਿਮ ਭਾਈਚਾਰੇ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਵੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਰੀਸੈੱਟ ਬਟਨ ਦਬਾਓ, ਬਿੱਸਮਿੱਲਾਹ ਕਹੋ ਅਤੇ ਇਕ ਨਵਾਂ ਦਿਨ ਸ਼ੁਰੂ ਕਰੋ। ਉਨ੍ਹਾਂ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਵੋ ਜਾਂ ਉਸ ਦੀ ਹਮਾਇਤ ਕਰੋ, ਆਪਣੇ ਬੱਚਿਆਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਵਿਚ ਭੇਜੋ ਅਤੇ ਪੀ. ਐੱਮ. ਮੋਦੀ ਦੀ ਹਮਾਇਤ ਵਿਚ ਆਵਾਜ਼ ਉਠਾਓ।

ਇਹ ਵੀ ਪੜ੍ਹੋ: US 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਜ਼ਖ਼ਮੀ ਹੋਈ ਭਾਰਤੀ ਵਿਦਿਆਰਥਣ ਦੀ ਸਿਹਤ ਨੂੰ ਲੈ ਕੇ ਆਈ ਤਾਜ਼ਾ ਅਪਡੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News