ਰਿਵਾਇਤੀ ਪਹਿਰਾਏ 'ਚ ਨੰਗੇ ਪੈਰੀਂ ਪਦਮ ਸ਼੍ਰੀ ਲੈਣ ਪਹੁੰਚੀ ਤੁਲਸੀ ਗੌੜਾ, PM ਮੋਦੀ ਨੇ ਕੀਤਾ ਨਮਨ

Tuesday, Nov 09, 2021 - 03:20 PM (IST)

ਰਿਵਾਇਤੀ ਪਹਿਰਾਏ 'ਚ ਨੰਗੇ ਪੈਰੀਂ ਪਦਮ ਸ਼੍ਰੀ ਲੈਣ ਪਹੁੰਚੀ ਤੁਲਸੀ ਗੌੜਾ,  PM ਮੋਦੀ ਨੇ ਕੀਤਾ ਨਮਨ

ਨਵੀਂ ਦਿੱਲੀ- ਕਰਨਾਟਕ ਦੀ 72 ਸਾਲਾ ਆਦਿਵਾਸੀ ਬੀਬੀ ਤੁਲਸੀ ਗੌੜਾ ‘ਜੰਗਲਾਂ ਦੀ ਐਨਸਾਈਕਲੋਪੀਡੀਆ’ ਦੇ ਰੂਪ ’ਚ ਮਸ਼ਹੂਰ ਹੈ। ਸੋਮਵਾਰ ਨੂੰ ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮਸ਼੍ਰੀ (ਭਾਰਤ ਦਾ ਚੌਥਾ ਸਰਵਉੱਚ ਨਾਗਰਿਕ ਪੁਰਸਕਾਰ) ਨਾਲ ਸਨਮਾਨਤ ਕੀਤਾ। ਇਸ ਦੌਰਾਨ ਉਹ ਆਪਣੇ ਰਵਾਇਤੀ ਕੱਪੜਿਆਂ ’ਚ ਨਜ਼ਰ ਆਈ। ਜਿੱਥੇ ਸੋਸ਼ਲ ਮੀਡੀਆ ’ਤੇ ਜਨਤਾ ਵਾਤਾਵਰਣ ਦੀ ਸੁਰੱਖਿਆ ’ਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰ ਰਹੀ ਹੈ, ਉੱਥੇ ਹੀ ਉਨ੍ਹਾਂ ਦੀ ਇਕ ਤਸਵੀਰ ਵੀ ਇੰਟਰਨੈੱਟ ’ਤੇ ਵਾਇਰਲ ਹੋ ਗਈ ਹੈ। ਇਸ ਤਸਵੀਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਨੂੰ ਨਮਨ ਕਰਦੇ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਤੁਲਸੀ ਗੌੜਾ ਇਕ ਲੱਖ ਤੋਂ ਵੱਧ ਪੌਦੇ ਲਗਾ ਚੁਕੀ ਹੈ।

PunjabKesari

ਦੱਸਣਯੋਗ ਹੈ ਕਿ ਜਦੋਂ ਤੁਲਸੀ ਗੌੜਾ ਸਨਮਾਨ ਲੈਣ ਪਹੁੰਚੀ ਤਾਂ ਉਨ੍ਹਾਂ ਦੇ ਸਰੀਰ ’ਤੇ ਰਵਾਇਤੀ ਧੋਤੀ ਸੀ ਅਤੇ ਉਹ ਨੰਗੇ ਪੈਰੀ ਸੀ। ਜਦੋਂ ਤੁਲਸੀ ਗੌੜਾ ਦਾ ਸਨਮਾਨ ਹੋਇਆ ਤਾਂ ਪੀ.ਐੱਮ. ਮੋਦੀ ਅਤੇ ਅਮਿਤ ਸ਼ਾਹ ਨੇ ਉਨ੍ਹਾਂ ਦੀ ਉਪਲੱਬਧੀ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਨਮਸਕਾਰ ਕੀਤਾ।

PunjabKesari

PunjabKesari


author

DIsha

Content Editor

Related News