ਟਿਕਟ ਨੂੰ ਲੈ ਕੇ ਹੋਈ ਬਹਿਸਬਾਜ਼ੀ, TTE ਨੇ ਫ਼ੌਜੀ ਨੂੰ ਚਲਦੀ ਰੇਲਗੱਡੀ ਤੋਂ ਮਾਰਿਆ ਧੱਕਾ

Thursday, Nov 17, 2022 - 10:49 PM (IST)

ਬਰੇਲੀ (ਵਾਰਤਾ) : ਉੱਤਰ ਪ੍ਰਦੇਸ਼ 'ਚ ਡਿਬਰੁਗੜ੍ਹ ਤੋਂ ਨਵੀਂ ਦਿੱਲੀ ਜਾ ਰਹੀ ਰਾਜਧਾਨੀ ਐਕਸਪ੍ਰੈਸ ਰੇਲਗੱਡੀ ਵਿਚ ਵੀਰਵਾਰ ਸਵੇਰੇ ਟੀ. ਟੀ. ਈ. ਨੇ ਨੂੰ ਫ਼ੌਜੀ ਬਹਿਸਬਾਜ਼ੀ ਤੋਂ ਬਾਅਦ ਚਲਦੀ ਟਰੇਨ ਤੋਂ ਧੱਕਾ ਦੇ ਦਿੱਤਾ। ਇਸ ਨਾਲ ਫ਼ੌਜੀ ਦੀ ਲੱਤ ਕੱਟੀ ਗਈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਤੋਂ ਬਾਅਦ ਜ਼ਖ਼ਮੀ ਫ਼ੌਜੀ ਦੇ ਸਾਥੀਆਂ ਨੇ ਟੀ. ਟੀ. ਈ. ਦੀ ਕੁੱਟਮਾਰ ਕੀਤੀ। ਜ਼ਖਮੀ ਫ਼ੌਜੀ ਨੂੰ ਇਲਾਜ ਲਈ ਫ਼ੌਜ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਸਬੰਧੀ ਸੀਨੀਅਰ ਕਮਰਸ਼ੀਅਲ ਮੈਨੇਜਰ ਸੁਧੀਰ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗਾ। ਟੀ. ਟੀ. ਈ. ਨਾਲ ਸੰਪਰਕ ਨਹੀਂ ਹੋ ਪਾ ਰਿਹਾ। 

ਇਹ ਖ਼ਬਰ ਵੀ ਪੜ੍ਹੋ - ਅਬੋਹਰ ’ਚ ਵਾਪਰੀ ਵੱਡੀ ਵਾਰਦਾਤ, ਨਕਾਬਪੋਸ਼ ਹਮਲਾਵਰਾਂ ਨੇ ਬੱਸ ਕੰਡਕਟਰ ਨੂੰ ਉਤਾਰਿਆ ਮੌਤ ਦੇ ਘਾਟ

ਜਾਣਕਾਰੀ ਮੁਤਾਬਕ ਡਿਬਰੂਗੜ੍ਹ ਤੋਂ ਨਵੀਂ ਦਿੱਲੀ ਜਾ ਰਹੀ ਰਾਜਧਾਨੀ ਐਕਸਪ੍ਰੈਸ ਅੱਜ ਸਵੇਰੇ 9.13 ਵਜੇ ਬਰੇਲੀ ਜੰਕਸ਼ਨ ਦੇ ਪਲੇਟਫਾਰਮ ਨੰਬਰ 2 'ਤੇ ਪਹੁੰਚੀ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸ਼ਾਇਦ ਫੌਜੀ ਅਤੇ ਟੀ. ਟੀ. ਈ. ਵਿਚਾਲੇ ਟਿਕਟ ਨੂੰ ਲੈ ਕੇ ਝਗੜਾ ਹੋਇਆ ਸੀ। ਫ਼ਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਤਹਿਰੀਰ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ। ਘਟਨਾ ਤੋਂ ਬਾਅਦ ਤੋਂ ਟੀ. ਟੀ. ਈ. ਫਰਾਰ ਹੈ, ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਯਾਤਰੀਆਂ ਮੁਤਾਬਕ ਦਿਵਾਕਰ ਬੈਰੋ ਅਤੇ ਕੁਪੇਂਦ ਵੋਰੋ ਰਾਜਧਾਨੀ ਐਕਸਪ੍ਰੈੱਸ ਦੇ ਕੋਚ ਨੰਬਰ ਬੀ-10 'ਚ ਡਿਊਟੀ 'ਤੇ ਸਨ। ਇਸ ਦੌਰਾਨ ਫੌਜੀ ਨਾਲ ਬਹਿਸ ਹੋਣ ਤੋਂ ਬਾਅਦ ਉਨ੍ਹਾਂ ਨੇ ਫੌਜੀ ਨੂੰ ਚਲਦੀ ਰੇਲਗੱਡੀ ਤੋਂ ਧੱਕਾ ਦੇ ਦਿੱਤਾ, ਜਿਸ ਕਾਰਨ ਫੌਜੀ ਰੇਲਵੇ ਟ੍ਰੈਕ 'ਤੇ ਡਿੱਗ ਗਿਆ ਅਤੇ ਉਸ ਦੀ ਇਕ ਲੱਤ ਪੂਰੀ ਤਰ੍ਹਾਂ ਕੱਟ ਗਈ ਜਦਕਿ ਦੂਜੀ ਲੱਤ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਹ ਦੇਖ ਕੇ ਫੌਜੀ ਦੇ ਸਾਥੀਆਂ ਨੇ ਟੀ.ਟੀ.ਈ. ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਇਹ ਖ਼ਬਰ ਵੀ ਪੜ੍ਹੋ - ਹੁਣ ਮਹਿੰਗੇ ਕੁੱਤੇ ਹੀ ਨਹੀਂ, ਜ਼ਹਿਰੀਲੇ ਸੱਪ ਤੇ ਅਜਗਰ ਵੀ ਵਧਾਉਣ ਲੱਗੇ ਹਨ ਰਈਸਾਂ ਦੇ ਘਰਾਂ ਦੀ ਸ਼ਾਨ

ਜਿਵੇਂ ਹੀ ਜੰਕਸ਼ਨ ਦੇ ਪਲੇਟਫਾਰਮ ਨੰਬਰ ਇਕ 'ਤੇ ਸਥਿਤ ਐੱਮ. ਸੀ. ਓ. ਦਫ਼ਤਰ ਵਿਚ ਸੂਚਨਾ ਮਿਲੀ ਕਿ ਟੀ. ਟੀ. ਈ. ਵੱਲੋਂ ਧੱਕਾ ਦੇਣ ਨਾਲ ਇਕ ਫੌਜੀ ਦੀ ਲੱਤ ਵੱਢੀ ਗਈ ਹੈ, ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੰਦਿਆਂ ਉਨ੍ਹਾਂ ਤੁਰੰਤ ਐਂਬੂਲੈਂਸ ਮੁਹੱਈਆ ਕਰਵਾਉਣ ਲਈ ਕਿਹਾ। ਕੁਝ ਹੀ ਮਿੰਟਾਂ ਵਿਚ ਪੀੜਤ ਨੂੰ ਐਂਬੂਲੈਂਸ ਵਿਚ ਇਲਾਜ ਲਈ ਫੌਜ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News