ਅਯੁੱਧਿਆ ''ਚ ਮਸਜਿਦ ਨਿਰਮਾਣ ਲਈ ਟਰੱਸਟ ਦਾ ਗਠਨ, ਸੁੰਨੀ ਵਕਫ ਬੋਰਡ ਬਣਿਆ ਸੰਸਥਾਪਕ ਟਰੱਸਟੀ

07/29/2020 8:33:33 PM

ਅਯੁੱਧਿਆ - ਅਯੁੱਧਿਆ ਰਾਮ ਮੰਦਰ ਨਿਰਮਾਣ ਨੂੰ ਲੈ ਕੇ 5 ਅਗਸਤ ਨੂੰ ਭੂਮੀ ਪੂਜਨ ਦੀਆਂ ਹੋ ਰਹੀਆਂ ਤਿਆਰੀਆਂ ਵਿਚਾਲੇ ਮਸਜਿਦ ਨਿਰਮਾਣ ਲਈ ਵੀ ਅੱਜ ਬੁੱਧਵਾਰ ਨੂੰ ਟਰੱਸਟ ਦਾ ਗਠਨ ਕਰ ਲਿਆ ਗਿਆ ਹੈ। ਯੂ.ਪੀ. ਸੁੰਨੀ ਸੈਂਟਰਲ ਵਕਫ ਬੋਰਡ ਸੰਸਥਾਪਕ ਟਰੱਸਟੀ ਬਣਿਆ ਹੈ ਅਤੇ ਇਸ ਟਰੱਸਟ 'ਚ 15 ਮੈਂਬਰ ਹੋਣਗੇ।

ਮਸਜਿਦ ਨਿਰਮਾਣ ਲਈ ਬਣਾਏ ਗਏ ਟਰੱਸਟ ਦਾ ਨਾਮ ਹੋਵੇਗਾ ਇੰਡੋ ਇਸਲਾਮਿਕ ਕਲਚਰਲ ਫਾਉਂਡੇਸ਼ਨ। ਫਿਲਹਾਲ ਟਰੱਸਟ 'ਚ ਸ਼ਾਮਲ 9 ਮੈਬਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ੁਫਰ ਫਾਰੂਕੀ ਟਰੱਸਟ ਦੇ ਪ੍ਰਧਾਨ ਹੋਣਗੇ। ਟਰੱਸਟ ਦੇ ਮੈਂਬਰ ਅਤਹਰ ਹੁਸੈਨ ਇਸ ਦੇ ਆਧਿਕਾਰਕ ਬੁਲਾਰਾ ਹੋਣਗੇ।

ਇਸਲਾਮਿਕ ਰਿਸਰਚ ਸੈਂਟਰ ਵੀ ਬਣੇਗਾ
ਮਸਜਿਦ ਨਿਰਮਾਣ ਲਈ ਅਯੁੱਧਿਆ ਦੇ ਧੰਨੀਪੁਰ ਪਿੰਡ 'ਚ ਅਲਾਟ ਕੀਤੀ ਗਈ 5 ਏਕੜ ਜ਼ਮੀਨ 'ਤੇ ਮਸਜਿਦ, ਇੰਡੋ ਇਸਲਾਮਿਕ ਰਿਸਰਚ ਸੈਂਟਰ, ਲਾਇਬ੍ਰੇਰੀ ਅਤੇ ਹਸਪਤਾਲ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸ ਦੇ ਲਈ ਇੰਡੋ ਇਸਲਾਮਿਕ ਕਲਚਰਲ ਫਾਉਂਡੇਸ਼ਨ ਨਾਮ ਤੋਂ ਇੱਕ ਟਰੱਸਟ ਬਣਾਇਆ ਗਿਆ ਹੈ।

ਵਕਫ ਬੋਰਡ ਦੇ ਚੀਫ ਕਾਰਜਕਾਰੀ ਅਧਿਕਾਰੀ ਸਈਅਦ ਮੁਹੰਮਦ ਸ਼ੋਏਬ ਨੇ ਦੱਸਿਆ ਕਿ ਇਸ ਟਰੱਸਟ 'ਚ ਕੁਲ 9 ਮੈਬਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਬੋਰਡ ਖੁਦ ਇਸ ਦਾ ਸੰਸਥਾਪਕ ਟਰੱਸਟੀ ਹੋਵੇਗਾ ਅਤੇ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਸ ਦਾ ਕਾਰਜਾਕਾਰੀ ਨੁਮਾਇੰਦਾ ਹੋਵੇਗਾ।  ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਹ ਖੁਦ ਇਸ ਟਰੱਸਟ ਦੇ ਮੁੱਖ ਟਰੱਸਟੀ ਅਤੇ ਪ੍ਰਧਾਨ ਹੋਣਗੇ। ਬੋਰਡ ਦੇ ਪ੍ਰਧਾਨ ਜ਼ੁਫਰ ਅਹਿਮਦ ਫਾਰੂਕੀ ਨੂੰ ਟਰੱਸਟ ਦਾ ਪ੍ਰਧਾਨ ਬਣਾਇਆ ਗਿਆ ਹੈ।

ਫੈਜ਼ ਆਫਤਾਬ ਮਸਜਿਦ ਨਿਰਮਾਣ ਟਰੱਸਟ ਦੇ ਖਜ਼ਾਨਚੀ ਹੋਣਗੇ। ਜਦਕਿ ਮੁਹੰਮਦ ਜੁਨੈਦ ਸਿੱਦੀਕੀ,  ਸ਼ੇਖ ਸੈਦੁੱਜੰਮਾਨ, ਮੁਹੰਮਦ ਰਾਸ਼ਿਦ ਅਤੇ ਇਮਰਾਨ ਅਹਿਮਦ ਟਰੱਸਟ ਦੇ ਮੈਂਬਰ ਬਣਾਏ ਗਏ ਹਨ। ਮਸਜਿਦ ਨਿਰਮਾਣ ਟਰੱਸਟ ਦੇ ਸਕੱਤਰ ਅਤਹਰ ਹੁਸੈਨ ਟਰੱਸਟ ਦੇ ਆਧਿਕਾਰਕ ਬੁਲਾਰਾ ਵੀ ਹੋਣਗੇ।

ਅਗਲੇ ਮਹੀਨੇ ਸ਼ੁਰੂ ਹੋਵੇਗਾ ਨਿਰਮਾਣ ਕਾਰਜ
ਰਜ਼ਾ ਨੇ ਕਿਹਾ ਕਿ ਸੁੰਨੀ ਵਕਫ ਬੋਰਡ ਹੀ ਇਹ ਤੈਅ ਕਰੇਗਾ ਦੀ ਇਸ ਮਸਜਿਦ ਦਾ ਨਿਰਮਾਣ ਕਦੋਂ ਅਤੇ ਕਿਵੇਂ ਕਰਣਾ ਹੈ। ਮੋਹਸਿਨ ਰਜ਼ਾ ਨੇ ਇਹ ਵੀ ਕਿਹਾ ਕਿ ਫਿਲਹਾਲ ਸੁੰਨੀ ਬੋਰਡ ਦਾ ਕਾਰਜਕਾਲ ਖਤਮ ਹੋ ਗਿਆ ਹੈ ਇਸ ਲਈ ਨਵੇਂ ਕਾਰਜਕਾਲ ਦੇ ਗਠਨ ਤੋਂ ਪਹਿਲੇ ਉਨ੍ਹਾਂ ਦਾ 6 ਮਹੀਨੇ ਦਾ ਐਕਸਟੇਂਸ਼ਨ ਦਿੱਤਾ ਗਿਆ ਹੈ ਤਾਂ ਕਿ ਉਹ ਮਸਜਿਦ ਨਾਲ ਜੁੜੇ ਫੈਸਲੇ ਲੈ ਸਕਣ।
 


Inder Prajapati

Content Editor

Related News