ਟਰੰਪ ਦੇ ਜਿੱਤਦੇ ਹੀ ਐਲੋਨ ਮਸਕ ਨੇ ਕੁੱਟ ਲਿਆ ਮਾਲ, ਇੱਕੋ ਦਿਨ ''ਚ ਕਮਾਏ ਦਿੱਲੀ ਦੇ ਬਜਟ ਤੋਂ 2.5 ਗੁਣਾ ਪੈਸੇ

Thursday, Nov 07, 2024 - 05:35 AM (IST)

ਟਰੰਪ ਦੇ ਜਿੱਤਦੇ ਹੀ ਐਲੋਨ ਮਸਕ ਨੇ ਕੁੱਟ ਲਿਆ ਮਾਲ, ਇੱਕੋ ਦਿਨ ''ਚ ਕਮਾਏ ਦਿੱਲੀ ਦੇ ਬਜਟ ਤੋਂ 2.5 ਗੁਣਾ ਪੈਸੇ

ਨਵੀਂ ਦਿੱਲੀ : ਅਮਰੀਕਾ 'ਚ 2024 ਦੀਆਂ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਦੀ ਇਤਿਹਾਸਕ ਜਿੱਤ ਤੋਂ ਬਾਅਦ ਬੁੱਧਵਾਰ ਨੂੰ ਟੈਸਲਾ ਦੇ ਸੀਈਓ ਐਲੋਨ ਮਸਕ ਦੀ ਜਾਇਦਾਦ 'ਚ ਭਾਰੀ ਵਾਧਾ ਹੋਇਆ ਹੈ। ਫੋਰਬਸ ਦੀ ਰੀਅਲ-ਟਾਈਮ ਅਰਬਪਤੀਆਂ ਦੀ ਸੂਚੀ ਮੁਤਾਬਕ ਉਸਦੀ ਜਾਇਦਾਦ $20.5 ਬਿਲੀਅਨ (7.73%) ਵੱਧ ਕੇ $285.2 ਬਿਲੀਅਨ ਹੋ ਗਈ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਨੇ ਟਰੰਪ ਦੀ ਚੋਣ ਮੁਹਿੰਮ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ ਅਤੇ ਉਨ੍ਹਾਂ ਦੀਆਂ ਰੈਲੀਆਂ 'ਚ ਵੀ ਹਿੱਸਾ ਲਿਆ ਸੀ। ਜੇਕਰ ਭਾਰਤੀ ਕਰੰਸੀ 'ਚ ਦੇਖਿਆ ਜਾਵੇ ਤਾਂ ਇਹ ਰਕਮ 1,72,86,40,538,350 ਰੁਪਏ (1.72 ਲੱਖ ਕਰੋੜ ਰੁਪਏ ਤੋਂ ਜ਼ਿਆਦਾ) ਹੋਵੇਗੀ। ਦੱਸਣਯੋਗ ਹੈ ਕਿ 2024-25 ਲਈ ਦਿੱਲੀ ਦਾ ਬਜਟ ਲਗਭਗ 71,000 ਕਰੋੜ ਰੁਪਏ ਹੈ।

ਟੈਸਲਾ ਦੇ ਸ਼ੇਅਰ ਬੁੱਧਵਾਰ ਨੂੰ 13% ਵੱਧ ਗਏ, ਸਟਾਕ ਦੀ ਕੀਮਤ $ 286.10 ਪ੍ਰਤੀ ਸ਼ੇਅਰ ਹੋ ਗਈ। ਪਿਛਲੇ ਦੋ ਦਿਨਾਂ ਵਿਚ ਟੈਸਲਾ ਦੇ ਸ਼ੇਅਰਾਂ ਵਿਚ ਲਗਭਗ 18% ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਵਿਰੋਧੀ ਈਵੀ ਨਿਰਮਾਤਾ ਰਿਵੀਅਨ ਦੇ ਸ਼ੇਅਰ 8%, ਲੂਸਿਡ ਗਰੁੱਪ 4% ਡਿੱਗੇ ਅਤੇ ਚੀਨ ਅਧਾਰਤ NIO ਦੇ ਸ਼ੇਅਰ 5.3% ਡਿੱਗ ਗਏ।

ਇਹ ਵੀ ਪੜ੍ਹੋ : ਡੋਨਾਲਡ ਦੇ ਉਹ 8 'ਟਰੰਪ ਕਾਰਡ'... ਜਿਨ੍ਹਾਂ ਦੇ ਦਮ 'ਤੇ ਮੁੜ ਬਣੇ 'ਕੈਪਟਨ ਅਮਰੀਕਾ'

ਹੋਰ ਦੌਲਤਮੰਦਾਂ ਦੀ ਵੀ ਜਾਇਦਾਦ 'ਚ ਹੋਇਆ ਵਾਧਾ
ਸੰਯੁਕਤ ਰਾਜ ਦੇ 47ਵੇਂ ਰਾਸ਼ਟਰਪਤੀ ਵਜੋਂ ਟਰੰਪ ਦੀ ਜਿੱਤ ਤੋਂ ਬਾਅਦ ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜ਼ੋਸ ਦੀ ਜਾਇਦਾਦ ਵਿਚ ਵੀ 5.7 ਬਿਲੀਅਨ ਡਾਲਰ (2.62%) ਦਾ ਵਾਧਾ ਹੋਇਆ ਹੈ, ਜਿਸ ਨਾਲ ਉਹ 222.1 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਨਾਲ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਇਸੇ ਤਰ੍ਹਾਂ ਓਰੇਕਲ ਦੇ ਲੈਰੀ ਐਲੀਸਨ ਦੀ ਜਾਇਦਾਦ $11.4 ਬਿਲੀਅਨ (5.47%) ਵਧੀ ਅਤੇ ਉਹ 220.5 ਬਿਲੀਅਨ ਡਾਲਰ ਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ।

ਮਾਰਕ ਜ਼ੁਕਰਬਰਗ ਦੀ ਜਾਇਦਾਦ 'ਚ ਗਿਰਾਵਟ
ਹਾਲਾਂਕਿ, ਮੈਟਾ ਦੇ ਮਾਰਕ ਜ਼ੁਕਰਬਰਗ ਦੀ ਦੌਲਤ 1.4% ਘੱਟ ਕੇ 220 ਮਿਲੀਅਨ ਡਾਲਰ ਰਹਿ ਗਈ, ਜਿਸ ਨਾਲ ਉਹ 197.8 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਚੌਥੇ ਸਥਾਨ 'ਤੇ ਰਹਿ ਗਿਆ ਹੈ। ਬੁੱਧਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਚ ਵਿਚ ਵੀ ਜ਼ੋਰਦਾਰ ਤੇਜ਼ੀ ਦੇਖੀ ਗਈ, ਜਿਸ ਵਿਚ ਡਾਵ ਜੋਨਸ 1,309 ਅੰਕ (3%) ਵੱਧ ਕੇ ਨਵੇਂ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ S&P 500 ਅਤੇ Nasdaq ਸੂਚਕਾਂਕ ਵੀ 1.9% ਵਧੇ ਹਨ। ਵਿਸ਼ਲੇਸ਼ਕਾਂ ਅਨੁਸਾਰ ਟਰੰਪ ਦੀ ਸਪੱਸ਼ਟ ਜਿੱਤ ਨੇ ਬਾਜ਼ਾਰ ਵਿਚ ਸਕਾਰਾਤਮਕਤਾ ਫੈਲਾਈ ਹੈ ਜਿਸ ਨਾਲ ਨਿਵੇਸ਼ਕਾਂ ਦਾ ਵਿਸ਼ਵਾਸ ਵਧਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News