ਟਰੰਪ ਦੀ ਗੱਲਬਾਤ ਲੀਕ ਹੋਣਾ ਰਾਸ਼ਟਰੀ ਸੁਰੱਖਿਆ ਦਾ ਮਾਮਲਾ : ਵ੍ਹਾਈਟ ਹਾਊਸ

Friday, Aug 04, 2017 - 11:36 PM (IST)

ਨਵੀਂ ਦਿੱਲੀ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਮੈਕਸੀਕੋ ਅਤੇ ਆਸਟੇਰਲੀਆ ਦੇ ਨੇਤਾਵਾਂ ਵਿਚਾਲੇ ਟੈਲੀਫੋਨ 'ਚ ਹੋਈ ਗੱਲਬਾਤ ਦਾ ਲੀਕ ਹੋਣਾ ਰਾਸ਼ਟਰੀ ਸੁਰੱਖਿਆ 'ਤੇ ਇਕ ਬਹੁਤ ਵੱਡਾ ਸਵਾਲ ਉਠਦਾ ਹੈ। 
ਵ੍ਹਾਈਟ ਹਾਊਸ ਵੀਰਵਾਰ ਦੀ ਇਕ ਘਟਨਾ ਦਾ ਜ਼ਿਕਰ ਕਰ ਰਿਹਾ ਸੀ, ਜਿਸ 'ਚ ਅਮਰੀਕਾ ਦੇ ਇਕ ਪ੍ਰਮੁੱਖ ਅਖਬਾਰ ਨੇ ਮੈਕਸੀਕੋ ਦੇ ਰਾਸ਼ਟਰਪਤੀ ਐਂਰੀਕੇ ਪੈਨੇਆ ਨੀਟੋ ਅਤੇ ਆਸਟਰੇਲੀਆਈ ਪ੍ਰਧਾਨ ਮੰਤਰੀ ਮੈਕਲਮ ਟਰਨਬੁਲ ਨਾਲ ਹੋਈ ਟਰੰਪ ਦੀ ਖੁਫੀਆ ਗੱਲਬਾਤ ਨੂੰ ਪ੍ਰਕਾਸ਼ਿਤ ਕੀਤਾ ਹੈ।
ਵ੍ਹਾਈਟ ਹਾਊਸ ਦੇ ਉਪ ਪ੍ਰੈਸ ਸਕੱਤਰ ਲਿੰਡਸੇ ਵਾਲਟਰਜ਼ ਨੇ ਵੀਰਵਾਰ ਨੂੰ ਟਰੰਪ ਨਾਲ ਵੈਸਟ ਵਰਜ਼ੀਨੀਆ ਦੀ ਯਾਤਰਾ ਕਰਦੇ ਹੋਏ ਏਅਰ ਫੋਰਸ ਵਨ 'ਚ ਪੱਤਰਕਾਰਾਂ ਨੂੰ ਕਿਹਾ ਫੋਨ 'ਤੇ ਹੋਈ ਗੱਲਬਾਤ ਲੀਕ ਹੋਣਾ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ। ਇਹ ਰਾਸ਼ਟਰਪਤੀ ਨੂੰ ਚੰਗਾ ਕੰਮ ਕਰਨ ਅਤੇ ਵਿਦੇਸ਼ੀ ਨੇਤਾਵਾਂ ਨਾਲ ਗੱਲਬਾਤ ਕਰਨ ਤੋਂ ਰੋਕਦਾ ਹੈ।
ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ 'ਦਿ ਵਾਸ਼ਿੰਗਟਨ ਪੋਸਟ' ਦੀ ਵੈੱਬਸਾਈਟ 'ਤੇ ਪੋਸਟ ਕੀਤੀ ਗਈ ਗੱਲਬਾਤ ਦੀਆਂ ਖਾਸ ਜਾਣਕਾਰੀਆਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਥੋਂ ਤੱਕ ਕਿ ਟਰੰਪ ਦੇ ਵਿਰੋਧੀਆਂ ਧਿਰਾਂ ਨੇ ਵੀ ਗੱਲਬਾਤ ਲੀਕ ਹੋਣ ਦੀ ਨਿੰਦਾ ਕੀਤੀ ਹੈ। 
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਦੇ ਭਾਸ਼ਣਾਂ ਨੁੰ ਲਿਖਣ ਵਾਲੇ ਡੇਵਿਡ ਫੁਰਮ ਨੇ ' ਦਿ ਅਟਲਾਂਟਿਕ' ਮੈਗਜ਼ੀਨ 'ਚ ਲਿੱਖਿਆ ਵਿਦੇਸ਼ੀ ਨੀਤੀ ਨਾਲ ਰਾਸ਼ਟਰਪਤੀ ਦੀ ਗੱਲਬਾਤ ਲੀਕ ਕਰਨਾ ਗਲਤ ਅਤੇ ਖਤਰਨਾਕ ਹੈ। 
ਇਹ ਬਹੁਤ ਮਹੱਤਵਪੂਰਨ ਹੈ ਕਿ ਇਕ ਰਾਸ਼ਟਰਪਤੀ ਖੁਫੀਆ ਗੱਲਬਾਤ ਕਰ ਸਕਣ ਅਤੇ ਸ਼ਾਇਦ ਉਸ ਤੋਂ ਜ਼ਿਆਦਾ ਅਹਿਮ ਇਹ ਹੈ ਕਿ ਵਿਦੇਸ਼ੀ ਨੇਤਾਵਾਂ ਨੂੰ ਇਹ ਵਿਸ਼ਵਾਸ ਹੋ ਸਕੇ ਕਿ ਉਨ੍ਹਾਂ ਦੀ ਗੱਲਬਾਤ ਖੁਫੀਆ ਹੈ। ਇਸ ਵਿਚਾਲੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਕਲਮ ਟਰਨਬੁਲ ਨੇ ਗੱਲਬਾਤ ਲੀਕ ਹੋਣ ਦੇ ਬਾਵਜੂਦ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਨ੍ਹਾਂ ਦੇ ਸਬੰਧ ਦੋਸਤਾਨਾ ਹਨ, ਲੀਕ ਹੋਈ ਗੱਲਬਾਤ 'ਚ ਇਹ ਸਾਹਮਣੇ ਆਇਆ ਹੈ ਕਿ ਦੋਹਾਂ ਨੇਤਾਵਾਂ ਵਿਚਾਲੇ ਰਫਿਊਜ਼ੀ ਸਮਝੌਤੇ ਨੂੰ ਲੈ ਕੇ ਤਕਰਾਰ ਹੋਈ ਸੀ। 
ਹਾਲਾਂਕਿ ਟਰੰਪ ਅਤੇ ਟਰਨਬੁਲ ਵਿਚਾਲੇ ਜਨਵਰੀ 'ਚ ਫੋਨ 'ਤੇ ਹੋਈ ਗੱਲਬਾਤ ਉਸ ਸਮੇਂ ਵੀ ਚਰਚਾ 'ਚ ਰਹੀ ਸੀ ਪਰ ' ਦਿ ਵਾਸ਼ਿੰਗਟਨ' ਪੋਸਟ 'ਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਨਵੀਂ ਜਾਣਕਾਰੀ ਦਿੰਦੀ ਹੈ। ਗੱਲਬਾਤ ਮੁਤਾਬਕ ਟਰੰਪ ਨੇ ਟਰਨਬੁਲ ਨੂੰ ਕਿਹਾ ਕਿ ਇਹ ਸਮਝੌਤਾ ਬੇਕਾਰ, ਬਕਵਾਸ ਅਤੇ ਖਰਾਬ ਸੀ। ਟਰਨਬੁਲ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿ ਗੱਲਬਾਤ ਸਪੱਸ਼ਟ ਸੀ। ਉਨ੍ਹਾਂ ਨੇ ਕਿਹਾ ਕਿ ਟਰੰਪ ਨਾਲ ਉਨ੍ਹਾਂ ਦੇ ਸਬੰਧ ਦੋਸਤਾਨਾ ਹਨ। 
ਓਬਾਮਾ ਪ੍ਰਸ਼ਾਸਨ ਦੇ ਦੌਰਾਨ ਕੀਤੇ ਗਏ ਰਫਿਊਜ਼ੀ ਸਮਝੌਤੇ ਮੁਤਾਬਕ ਅਮਰੀਕਾ ਉਨ੍ਹਾਂ 1,250 ਰਫਿਊਜ਼ੀਆਂ ਨੂੰ ਸ਼ਰਨ ਦੇਵੇਗਾ, ਜਿਸ ਨੂੰ ਆਸਟਰੇਲੀਆ ਦੇ ਨਾਓਰੂ ਅਤੇ ਪਾਪੁਆ ਨਿਊ ਗਿਨੀ 'ਚ ਰਫਿਊਜ਼ੀ ਕੈਂਪਾਂ 'ਚ ਰੱਖਿਆ ਹੋਇਆ ਹੈ।
 


Related News