ਟਰੰਪ ਦੇ ਕਸ਼ਮੀਰ ਬਿਆਨ 'ਤੇ ਇਕ ਅਮਰੀਕੀ MP ਨੇ ਮੰਗੀ ਮੁਆਫੀ

07/23/2019 9:20:18 AM

ਵਾਸ਼ਿੰਗਟਨ— ਟਰੰਪ ਵੱਲੋਂ ਕਸ਼ਮੀਰ ਨੂੰ ਲੈ ਕੇ ਦਿੱਤੇ ਬਿਆਨ 'ਤੇ ਇਕ ਅਮਰੀਕੀ ਸੰਸਦ ਮੈਂਬਰ ਨੇ ਮੁਆਫੀ ਮੰਗੀ ਹੈ। ਅਮਰੀਕਾ 'ਚ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਬ੍ਰੈਡ ਸ਼ੇਰਮੈਨ ਨੇ ਕਿਹਾ ਕਿ ਕਸ਼ਮੀਰ 'ਤੇ ਭਾਰਤ ਦੇ ਪ੍ਰ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੇ ਅਜਿਹੀ ਗੱਲ ਨਹੀਂ ਕਰਨਗੇ। ਉਨ੍ਹਾਂ ਟਵੀਟ ਕੀਤਾ ਕਿ ਟਰੰਪ ਦਾ ਬਿਆਨ ਗਲਤ ਤੇ ਸ਼ਰਮਨਾਕ ਹੈ।


ਸ਼ੇਰਮੈਨ ਨੇ ਟਵੀਟ ਕਰਕੇ ਕਿਹਾ, ''ਹਰ ਉਹ ਵਿਅਕਤੀ ਜੋ ਦੱਖਣੀ ਏਸ਼ੀਆ 'ਚ ਵਿਦੇਸ਼ ਨੀਤੀ ਦੇ ਬਾਰੇ ਕੁਝ ਵੀ ਜਾਣਕਾਰੀ ਰੱਖਦਾ ਹੈ, ਉਹ ਜਾਣਦਾ ਹੈ ਕਿ ਕਸ਼ਮੀਰ 'ਤੇ ਭਾਰਤ ਲਗਾਤਾਰ ਤੀਜੇ ਪੱਖ ਦੀ ਵਿਚੋਲਗੀ ਦਾ ਵਿਰੋਧ ਕਰਦਾ ਰਿਹਾ ਹੈ। ਸਾਰੇ ਜਾਣਦੇ ਹਨ ਕਿ ਪੀ. ਐੱਮ. ਮੋਦੀ ਕਦੇ ਅਜਿਹੀ ਗੱਲ ਨਹੀਂ ਕਰਨਗੇ। ਟਰੰਪ ਦਾ ਬਿਆਨ ਸ਼ਰਮਨਾਕ ਤੇ ਗਲਤ ਹੈ।''

PunjabKesari

ਉਨ੍ਹਾਂ ਨੇ ਇਸ ਲਈ ਭਾਰਤੀ ਰਾਜਦੂਤ ਤੋਂ ਮੁਆਫੀ ਵੀ ਮੰਗੀ। ਉਨ੍ਹਾਂ ਲਿਖਿਆ, ''ਮੈਂ ਟਰੰਪ ਦੇ ਇਸ ਅਨਾੜੀ ਤੇ ਸ਼ਰਮਨਾਕ ਗਲਤੀ ਲਈ ਭਾਰਤੀ ਰਾਜਦੂਤ ਹਰਸ਼ ਸ਼੍ਰਿੰਗਲਾ ਤੋਂ ਮੁਆਫੀ ਮੰਗਦਾ ਹਾਂ।''

PunjabKesari

 

 

ਜ਼ਿਕਰਯੋਗ ਹੈ ਕਿ ਟਰੰਪ ਨੇ ਸੋਮਵਾਰ ਨੂੰ ਇਮਰਾਨ ਖਾਨ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਮੋਦੀ ਦੋ ਹਫਤੇ ਪਹਿਲਾਂ ਜਦੋਂ ਉਨ੍ਹਾਂ ਨਾਲ ਸਨ ਅਤੇ ਉਨ੍ਹਾਂ ਨੇ ਕਸ਼ਮੀਰ ਮਾਮਲੇ 'ਤੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਟਰੰਪ ਵਲੋਂ ਦਿੱਤੇ ਇਸ ਬਿਆਨ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲਾ ਦਾ ਕਹਿਣਾ ਹੈ ਕਿ ਭਾਰਤ ਨੇ ਕਦੇ ਵੀ ਅਮਰੀਕਾ ਨੂੰ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਨਹੀਂ ਕਿਹਾ। ਭਾਰਤ ਸ਼ੁਰੂ ਤੋਂ ਹੀ ਕਸ਼ਮੀਰ ਮੁੱਦੇ 'ਤੇ ਕਿਸੇ ਤੀਸਰੀ ਧਿਰ ਦੀ ਵਿਚੋਲਗੀ ਦੇ ਖਿਲਾਫ ਹੈ। ਭਾਰਤੀ ਵਿਦੇਸ਼ ਮੰਤਰਾਲਾ ਦੇ ਸਕੱਤਰ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਦਾ ਖਾਤਮਾ ਕਰੇ, ਭਾਰਤ ਦੋ-ਪੱਖੀ ਗੱਲਬਾਤ ਲਈ ਹਮੇਸ਼ਾ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਦੇ ਵੀ ਕਸ਼ਮੀਰ ਮਾਮਲੇ 'ਤੇ ਤੀਜੀ ਧਿਰ ਤੋਂ ਵਿਚੋਲਗੀ ਦੀ ਮੰਗ ਨਹੀਂ ਕੀਤੀ। ਭਾਰਤ ਅੱਜ ਵੀ ਆਪਣੇ ਰੁਖ਼ 'ਤੇ ਕਾਇਮ ਹੈ।


Related News