ਭਾਰਤ ਤੇ ਚੀਨ ਨੂੰ ਦੱਸਿਆ ''ਨਰਕ'' ! ਟਰੰਪ ਨੇ India ਖਿਲਾਫ਼ ਪਾਈ ਪੋਸਟ

Thursday, Apr 23, 2026 - 04:25 PM (IST)

ਭਾਰਤ ਤੇ ਚੀਨ ਨੂੰ ਦੱਸਿਆ ''ਨਰਕ'' ! ਟਰੰਪ ਨੇ India ਖਿਲਾਫ਼ ਪਾਈ ਪੋਸਟ

ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਵਿਚਾਲੇ ਚੱਲ ਰਹੀ ਜੰਗ ਜਦੋਂ ਹੁਣ ਕੁਝ ਸਮੇਂ ਲਈ ਰੁਕੀ ਹੋਈ ਹੈ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਅਤੇ 'ਬਰਥਰਾਈਟ ਸਿਟੀਜ਼ਨਸ਼ਿਪ' ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਟਰੰਪ ਨੇ ਮਸ਼ਹੂਰ ਰੇਡੀਓ ਹੋਸਟ ਮਾਈਕਲ ਸੇਵੇਜ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਲਈ ਬੇਹੱਦ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ।

ਵੀਡੀਓ ਵਿੱਚ ਮਾਈਕਲ ਸੇਵੇਜ ਨੇ ਦਾਅਵਾ ਕੀਤਾ ਕਿ ਮੌਜੂਦਾ ਕਾਨੂੰਨ ਦਾ ਫਾਇਦਾ ਉਠਾਉਂਦੇ ਹੋਏ ਪ੍ਰਵਾਸੀ ਆਪਣੇ ਗਰਭ ਅਵਸਥਾ ਦੇ ਆਖਰੀ ਮਹੀਨੇ ਵਿੱਚ ਅਮਰੀਕਾ ਆਉਂਦੇ ਹਨ। ਉਨ੍ਹਾਂ ਕਿਹਾ, "ਇੱਥੇ ਪੈਦਾ ਹੋਇਆ ਬੱਚਾ ਤੁਰੰਤ ਅਮਰੀਕੀ ਨਾਗਰਿਕ ਬਣ ਜਾਂਦਾ ਹੈ ਅਤੇ ਫਿਰ ਉਹ ਆਪਣੇ ਪੂਰੇ ਪਰਿਵਾਰ ਨੂੰ ਚੀਨ, ਭਾਰਤ ਜਾਂ ਦੁਨੀਆ ਦੇ ਕਿਸੇ ਹੋਰ 'ਹੈਲਹੋਲ' (ਨਰਕ ਵਰਗੀ ਜਗ੍ਹਾ) ਤੋਂ ਇੱਥੇ ਲੈ ਆਉਂਦੇ ਹਨ।"

ਇਹ ਵੀ ਪੜ੍ਹੋ- 2008 ਤੋਂ ਬਾਅਦ ਜੰਮੇ ਹੁਣ ਕਦੇ ਨਹੀਂ ਪੀ ਸਕਣਗੇ ਸਿਗਰਟ ! ਲੱਗ ਗਿਆ ਪੱਕਾ Ban

ਸੇਵੇਜ ਨੇ ਅਮਰੀਕੀ ਸੁਪਰੀਮ ਕੋਰਟ ਵਿੱਚ ਚੱਲ ਰਹੀ ਬਹਿਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਮਾਮਲਾ ਸਿਰਫ਼ ਕਾਨੂੰਨੀ ਨਹੀਂ, ਸਗੋਂ ਜਨਤਕ ਰਾਏ ਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਹ ਸਿਰਫ਼ ਪੈਸੇ ਕਮਾਉਣ ਦਾ ਜ਼ਰੀਆ ਰਹਿ ਗਿਆ ਹੈ। ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇਸ ਵੀਡੀਓ ਨੂੰ ਰੀਪੋਸਟ ਕਰਕੇ ਸੇਵੇਜ ਦੇ ਵਿਚਾਰਾਂ ਦਾ ਸਮਰਥਨ ਕੀਤਾ ਹੈ।

ਵੀਡੀਓ ਵਿੱਚ ਸੇਵੇਜ ਨੇ ਭਾਰਤੀ ਅਤੇ ਚੀਨੀ ਪ੍ਰਵਾਸੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਪੁਰਾਣੇ ਯੂਰਪੀਅਨ ਪ੍ਰਵਾਸੀਆਂ (ਆਇਰਿਸ਼, ਇਟਾਲੀਅਨ, ਪੋਲਿਸ਼) ਵਾਂਗ ਅਮਰੀਕੀ ਸਮਾਜ ਵਿੱਚ ਘੁਲਦੇ-ਮਿਲਦੇ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਪ੍ਰਵਾਸੀਆਂ ਕਾਰਨ ਅਮਰੀਕਾ ਵਿੱਚ ਅੰਗਰੇਜ਼ੀ ਭਾਸ਼ਾ ਅਤੇ ਰਾਸ਼ਟਰੀ ਪਛਾਣ ਵੀ ਖ਼ਤਮ ਹੋ ਰਹੀ ਹੈ।

ਟਰੰਪ ਦੇ ਇਸ ਕਦਮ ਦੀ ਦੁਨੀਆ ਭਰ 'ਚ ਆਲੋਚਨਾ ਹੋ ਰਹੀ ਹੈ। ਖਾਸ ਕਰਕੇ ਭਾਰਤੀ-ਅਮਰੀਕੀ ਭਾਈਚਾਰੇ ਨੇ 'ਹੈੱਲਹੋਲ' ਸ਼ਬਦ ਦੀ ਵਰਤੋਂ 'ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਨੇੜੇ ਅਜਿਹੀ ਬਿਆਨਬਾਜ਼ੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਦੀ ਰਣਨੀਤੀ ਦਾ ਹਿੱਸਾ ਹੋ ਸਕਦੀ ਹੈ ਤੇ ਇਹ ਭਾਰਤ ਤੇ ਚੀਨ ਵਰਗੇ ਦੇਸ਼ਾਂ ਦੇ ਲੋਕਾਂ ਲਈ ਕਾਫ਼ੀ ਅਪਮਾਨਜਨਕ ਹੈ।

ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News