ਐੱਨ. ਐੱਸ. ਜੀ. ''ਚ ਮੈਂਬਰਸ਼ਿਪ ਲਈ ਟਰੰਪ ਪ੍ਰਸ਼ਾਸਨ ਨੇ ਕੀਤੀ ਭਾਰਤ ਦੀ ਪੈਰਵੀ
Friday, Jul 28, 2017 - 12:32 AM (IST)
ਵਾਸ਼ਿੰਗਟਨ — ਐੱਨ. ਐੱਸ. ਜੀ. ਗਰੁੱਪ 'ਚ ਮੈਂਬਰਸ਼ਿਪ ਲਈ ਟਰੰਪ ਪ੍ਰਸ਼ਾਸਨ ਨੇ ਭਾਰਤੀ ਦੀ ਪੈਰਵੀ ਕੀਤੀ ਹੈ। ਵਿਦੇਸ਼ੀ ਅਤੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ 48 ਦੇਸ਼ਾਂ ਦੇ ਸਮੂਹ ਦੇ ਸਾਰੇ ਮੈਂਬਰਾਂ ਭਾਰਤ ਦਾ ਸਮਰਥਨ ਕਰਨ।
ਭਾਰਤ ਨੇ ਇਸ ਦੀ ਮੈਂਬਰਸ਼ਿਪ ਲਈ ਅਪਲਾਈ ਪਹਿਲਾਂ ਹੀ ਕੀਤਾ ਹੋਇਆ ਹੈ, ਪਰ ਚੀਨ ਨੇ ਇਸ 'ਚ ਇਹ ਕਹਿੰਦੇ ਹੋਏ ਰੋਕ ਲਾਈ ਹੈ ਕਿ ਭਾਰਤ ਨੇ ਐੱਨ. ਪੀ. ਟੀ. 'ਤੇ ਹਸਤਾਖਰ ਨਹੀਂ ਕੀਤੇ ਹਨ, ਇਸ ਲਈ ਉਸ ਨੂੰ ਮੈਂਬਰਸ਼ਿਪ ਨਾ ਦਿੱਤੀ ਜਾਵੇ। ਚੀਨ ਦਾ ਇਹ ਵੀ ਤਰਕ ਹੈ ਕਿ ਭਾਰਤ ਨਾਲ ਪਾਕਿਸਤਾਨ ਨੂੰ ਵੀ ਇਸ ਗਰੁੱਪ 'ਚ ਸ਼ਾਮਲ ਕੀਤਾ ਜਾਵੇ। ਉਸ ਦੇ ਰਵੱਈਏ ਨਾਲ ਭਾਰਤ ਨੂੰ ਮੈਂਬਰਸ਼ਿਰ ਮਿਲਣ 'ਤੇ ਸਵਾਲ ਖੱੜੇ ਹੋ ਗਏ ਹਨ।
ਅਮਰੀਕਾ ਵੱਲੋਂ ਕਿਹਾ ਗਿਆ ਹੈ ਕਿ ਅਮਰੀਕਾ ਭਾਰਤ ਦੇ ਐੱਨ. ਐੱਸ. ਜੀ. ਮੈਂਬਰਸ਼ਿਪ ਦੇ ਪ੍ਰਸਤਾਵ ਦਾ ਸਮਰਥਨ ਕਰਦਾ ਹੈ ਅਤੇ ਉਸ ਦੇ ਲਈ ਐੱਨ. ਐੱਸ. ਜੀ. ਮੈਂਬਰਾਂ ਅਤੇ ਭਾਰਤ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਅਮਰੀਕਾ ਵੱਲੋਂ ਆਏ ਇਸ ਬਿਆਨ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਭਾਰਤ ਦੀ ਐੱਨ. ਐੱਸ. ਜੀ. ਮੈਂਬਰਸ਼ਿਪ ਨੂੰ ਲੈ ਕੇ ਅਮਰੀਕੀ ਦੀ ਨੀਤੀ 'ਚ ਡੋਨਾਲਡ ਟਰੰਪ ਦੇ ਸਰਕਾਰ 'ਚ ਆਉਣ ਤੋਂ ਬਾਅਦ ਵੀ ਕੋਈ ਬਦਲਾਅ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਜਾਰਜ਼ ਬੁਸ਼ ਨੇ ਸਮੇਂ ਤੋਂ ਹੀ ਭਾਰਤ ਨੂੰ ਐੱਨ. ਐੱਸ. ਜੀ. ਮੈਂਬਰਸ਼ਿਪ ਲਈ ਅਮਰੀਕਾ ਦਾ ਸਮਰਥਨ ਮਿਲਦਾ ਰਿਹਾ ਹੈ। ਓਬਾਮਾ ਪ੍ਰਸ਼ਾਸਨ ਦੇ ਯਤਨਾਂ ਦੇ ਬਾਵਜੂਦ ਚੀਨ ਦੇ ਵਿਰੋਧ ਕਾਰਨ ਭਾਰਤ ਨੂੰ ਪਿਛਲੀ ਵਾਰ ਐੱਨ. ਐੱਸ. ਜੀ. ਨਹੀਂ ਮਿਲੀ ਸੀ।
