ਅਰਥ ਵਿਵਸਥਾ ’ਤੇ ਟਰੰਪ ਦੇ ਬੱਦਲ
Saturday, Mar 08, 2025 - 12:27 AM (IST)

ਨੈਸ਼ਨਲ ਡੈਸਕ- ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਵੱਲ ਅਗਾਂਹਵਧੂ ਭਾਰਤੀ ਅਰਥ ਵਿਵਸਥਾ ਮੁਸ਼ਕਲ ਦੌਰ ਵਿਚੋਂ ਲੰਘ ਰਹੀ ਹੈ। ਵਿਕਾਸ ਹੌਲੀ ਪੈ ਰਿਹਾ ਹੈ, ਸ਼ੇਅਰ ਬਾਜ਼ਾਰ ਵਿਚ ਸ ਭ ਤੋਂ ਵੱਡੀ ਉਥਲ-ਪੁਥਲ ਮਚੀ ਹੋਈ ਹੈ, ਬਰਾਮਦ ਘੱਟ ਰਿਹਾ ਹੈ ਅਤੇ ਰੁਪਿਆ ਮੂਧੇ ਮੂੰਹ ਡਿੱਗ ਰਿਹਾ ਹੈ।
ਭਾਰਤ ਦੇ ਭਰੋਸੇਮੰਦ ਸਹਿਯੋਗੀ ਅਮਰੀਕਾ ਨੇ ਟੈਰਿਫ ਯੁੱਧ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਵਿਸ਼ਵ ਅਰਥ ਵਿਵਸਥਾ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਮੀਦ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੋਸਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨਾਲ ਵੱਖਰਾ ਵਤੀਰਾ ਕਰਨਗੇ ਪਰ ਅਜੇ ਤੱਕ ਅਜਿਹਾ ਨਹੀਂ ਹੋਇਆ ਹੈ। ਅਜਿਹਾ ਲੱਗਦਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਦੀ ਕੈਮਿਸਟਰੀ ਕਿਤੇ ਗਾਇਬ ਹੈ ਅਤੇ ਦੋਸਤੀ ਦੇ ਦਿਨ ਹੁਣ ਬੀਤ ਗਏ ਹਨ।
ਅਜਿਹਾ ਨਹੀਂ ਹੈ ਕਿ ਟਰੰਪ ਨੇ ਭਾਰਤ ਨੂੰ ਹੀ ਨਿਸ਼ਾਨਾ ਬਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਸਥਿਤੀ ਸੰਭਲ ਸਕਦੀ ਸੀ ਜੇਕਰ ਮੋਦੀ-ਟਰੰਪ ਦਾ ‘ਫੋਟੋ-ਆਪ’ ਸਤੰਬਰ, 2024 ਵਿਚ ਹੋ ਜਾਂਦਾ ਜਦੋਂ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਦੌਰੇ ’ਤੇ ਸਨ। ਸੂਤਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਨੇ ਟਰੰਪ ਅਤੇ ਕਮਲਾ ਹੈਰਿਸ ਨੂੰ ਮਿਲਣ ਦਾ ਪ੍ਰੋਗਰਾਮ ਲੱਗਭਗ ਤੈਅ ਕਰ ਲਿਆ ਸੀ।
ਟਰੰਪ ਨੇ ਜਨਤਕ ਤੌਰ ’ਤੇ ਕਿਹਾ ਸੀ ਕਿ ਮੋਦੀ, ਇਕ ‘ਸ਼ਾਨਦਾਰ ਨੇਤਾ’, ਨਿਊਯਾਰਕ ਵਿਚ ਉਨ੍ਹਾਂ ਨੂੰ ਮਿਲਣ ਆ ਰਹੇ ਹਨ। ਇਹ ਇਕ ਸਾਧਾਰਨ ‘ਫੋਟੋ-ਆਪ’ ਹੁੰਦਾ। ਪਤਾ ਲੱਗਾ ਹੈ ਕਿ ਮੋਦੀ ਅਤੇ ਕਮਲਾ ਹੈਰਿਸ ਦੀ ਸੰਖੇਪ ਮੁਲਾਕਾਤ ਵੀ ਤੈਅ ਸੀ ਪਰ ਇਹ ਹੋ ਨਾ ਸਕੀ ਅਤੇ ਮੋਦੀ ਦੋਵਾਂ ਨੇਤਾਵਾਂ ਵਿਚੋਂ ਕਿਸੇ ਨੂੰ ਵੀ ਮਿਲੇ ਬਿਨਾਂ ਭਾਰਤ ਪਰਤ ਆਏ।
ਕਿਹਾ ਜਾ ਰਿਹਾ ਹੈ ਕਿ ਇਸ ਤੋਂ ਟਰੰਪ ਬਹੁਤ ਦੁਖੀ ਹੋਏ ਅਤੇ ਇਸੇ ਲਈ ਭ ਾਰਤ ਨਾਲ ਵੱਖਰਾ ਵਿਵਹਾਰ ਨਹੀਂ ਕਰ ਰਹੇ ਹਨ ਅਤੇ ਭਾਰਤ ਪ੍ਰਤੀ ਅਨੁਕੂਲ ਹੋਣ ਵਿਚ ਉਨ੍ਹਾਂ ਨੂੰ ਸਮਾਂ ਲੱਗ ਸਕਦਾ ਹੈ। ਆਖਿਰਕਾਰ ਜਦੋਂ ਮੋਦੀ ਅਮਰੀਕਾ ਗਏ ਸਨ ਤਾਂ ਉਨ੍ਹਾਂ ਓਵਲ ਆਫਿਸ ਵਿਚ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਸੀ।
ਟਰੰਪ ਨੇ ਅਜੇ ਤੱਕ ਭਾਰਤ ਦੇ ਵਾਪਸੀ ਦੌਰੇ ਦੇ ਸੱਦੇ ਦਾ ਜਵਾਬ ਨਹੀਂ ਦਿੱਤਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਕੀ ਚੱਲ ਰਹੀ ਵਪਾਰ ਗੱਲਬਾਤ ਭਾਰਤ ਨੂੰ ਟਰੰਪ ਦੀ ਨਾਰਾਜ਼ਗੀ ਤੋਂ ਉਭਾਰਨ ਵਿਚ ਮਦਦ ਕਰੇਗੀ।