ਵਾਹਨਾਂ ਨੂੰ ਟੱਕਰ ਮਾਰਦੇ ਹੋਏ ਬੇਕਾਬੂ ਹੋਇਆ ਟਰੱਕ ਦੁਕਾਨ ''ਚ ਵੜਿਆ, 1 ਦੀ ਮੌਤ

08/16/2017 4:43:42 PM

ਊਨਾ— ਹਿਮਾਚਲ ਦੇ ਊਨਾ ਦੇ ਟਾਹਲੀਵਾਲ 'ਚ ਇਕ ਭਿਆਨਕ ਹਾਦਸੇ ਹੋਣ ਦਾ ਮਾਮਲੇ ਸਾਹਮਣੇ ਆਇਆ ਹੈ। ਜਿੱਥੇ ਇੱਕ ਟਰੱਕ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੋ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਮੁਕੇਸ਼ (45) ਪੁੱਤਰ ਰੂਪ ਲਾਲ ਨਿਵਾਸੀ ਨੰਗਲ ਕਲਾਂ ਦੇ ਰੂਪ 'ਚ ਹੋਈ ਹੈ। ਇਹ ਹਾਦਸਾ ਟਰੱਕ ਦੀ ਬ੍ਰੇਕ ਫੈਲ ਹੋ ਜਾਣ ਨਾਲ ਹੋਇਆ ਹੈ। ਟਰੱਕ ਨੇ ਪਹਿਲਾ ਪਿਕਅੱਪ ਨੂੰ ਟੱਕਰ ਮਾਰੀ, ਉਸ ਤੋਂ ਬਾਅਦ ਹੋਰ ਵਾਹਨਾ ਨੂੰ ਟੱਕਰ ਮਾਰਦਾ ਹੋਇਆ ਇਕ ਦੁਕਾਨ 'ਚ ਜਾ ਵੜਿਆ। ਇਸ ਪੁਲਸ ਮਾਮਲਾ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਟਾਹਲੀਵਾਲ ਉਦਯੋਗਿਕ ਇਲਾਕੇ 'ਚ ਇਕ ਟਰੱਕ ਸਾਮਾਨ ਦਾ ਭਰਿਆ ਸੰਤੋਸ਼ਗੜ੍ਹ ਵੱਲ ਜਾ ਰਿਹਾ ਸੀ। ਇਸ ਦੌਰਾਨ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਸਾਹਮਣੇ ਤੋਂ ਆ ਰਹੀ ਪਿਕਅੱਪ ਕਾਰ ਨੂੰ ਆਪਣੀ ਲਪੇਟ 'ਚ ਲਿਆ ਹੈ। ਇਸ ਤੋਂ ਬਾਅਦ ਹੋਰ ਵਾਹਨਾਂ ਨੂੰ ਟੱਕਰ ਮਾਰ ਦਾ ਹੋਇਆ ਇਕ ਟਾਇਰਾਂ ਵਾਲੇ ਸ਼ੋਅ-ਰੂਮ 'ਚ ਵੜ੍ਹ ਗਿਆ।


Related News