ਟਰੱਕ ਬੇਕਾਬੂ ਹੋ ਕੇ ਜੀਪ ''ਤੇ ਪਲਟਿਆ, ਔਰਤ ਸਮੇਤ 2 ਦੀ ਮੌਤ
Thursday, Oct 26, 2017 - 05:49 PM (IST)
ਇੰਦੌਰ— ਬੜਵਾਨੀ ਜ਼ਿਲੇ ਦੇ ਸੇਂਧਵਾ ਦੇ ਛੋਟੀ ਬਿਜਾਸਨ ਨੇੜੇ ਵੀਰਵਾਰ ਸਵੇਰੇ ਸੜਕ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ। ਬਾਇਪਾਸ ਤੋਂ ਗੁਜ਼ਰ ਰਹੀ ਇਕ ਜੀਪ 'ਤੇ ਅਚਾਨਕ ਇਕ ਬੇਕਾਬੂ ਟਰੱਕ ਪਲਟ ਗਿਆ, ਜਿਸ ਨਾਲ ਜੀਪ ਸਵਾਰ ਸਾਰੇ ਲੋਕ ਹੇਠਾਂ ਦੱਬ ਗਏ। ਹਾਦਸੇ 'ਚ ਜੀਪ ਦੇ ਡਰਾਈਵਰ ਸਮੇਤ ਇਕ ਔਰਤ ਦੀ ਮੌਤ ਹੋ ਗਈ ਜਦਕਿ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਝਾਬੁਆ ਜ਼ਿਲੇ ਦੇ ਰਾਣਾਪੁਰ ਦੇ ਰਹਿਣ ਵਾਲੇ ਸ਼ਾਮ ਰਾਠੌਰ ਆਪਣੇ ਪਰਿਵਾਰ ਦੇ ਮੈਂਬਰ ਨੂੰ ਦਿਖਾਉਣ ਲਈ ਜਲਗਾਂਵ ਹਸਪਤਾਲ ਲੈ ਕੇ ਜਾ ਰਹੇ ਸੀ। ਜੀਪ 'ਚ ਅੱਧਾ ਦਰਜ਼ਨ ਲੋਕ ਸਵਾਰ ਸੀ। ਇਨ੍ਹਾਂ ਦੀ ਗੱਡੀ ਜਦੋਂ ਸੇਂਧਵਾ ਬਾਇਪਾਸ 'ਤੇ ਪੁੱਜੀ ਤਾਂ ਪਿੱਛੋ ਤੋਂ ਆ ਰਿਹਾ ਟਰੱਕ ਬੇਕਾਬੂ ਹੋ ਗਿਆ ਅਤੇ ਜੀਪ 'ਤੇ ਪਲਟ ਗਿਆ। ਹਾਦਸੇ ਦੇ ਬਾਅਦ ਜੀਪ ਸਵਾਰ ਸਾਰੇ ਲੋਕ ਇਸ 'ਤੇ ਫਸ ਗਏ। ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਅਤੇ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ।

ਲੋਕਾਂ ਨੇ ਪਰਿਵਾਰ ਦੇ ਚਾਰ ਲੋਕਾਂ ਨੂੰ ਬਾਹਰ ਕੱਢਿਆ ਪਰ ਤਿੰਨ ਲੋਕ ਬੁਰੀ ਤਰ੍ਹਾਂ ਨਾਲ ਹੇਠਾਂ ਦੱਬੇ ਸਨ। ਪੁਲਸ ਅਤੇ ਲੋਕਾਂ ਨੇ ਇਕ ਹੋਰ ਵਿਅਕਤੀ ਨੂੰ ਬਾਹਰ ਕੱਢਿਆ ਜਦਕਿ ਦੋ ਲੋਕਾਂ ਨੂੰ ਬਾਹਰ ਕੱਢਿਆ ਨਹੀਂ ਜਾ ਸਕਿਆ। ਇਸ ਦੇ ਬਾਅਦ ਕਰੇਨ ਦੀ ਮਦਦ ਨਾਲ ਟਰੱਕ ਡਰਾਈਵਰ ਕੈਲਾਸ਼ ਅਤੇ ਅਲਕਾ ਪਤੀ ਅਨਿਲ ਬੁਰੀ ਤਰ੍ਹਾਂ ਨਾਲ ਦਬੇ ਗਏ। ਜਦੋਂ ਇਨ੍ਹਾਂ ਨੂੰ ਬਾਹਰ ਕੱਢਿਆ, ਉਦੋਂ ਤੱਕ ਇਹ ਦਮ ਤੌੜ ਚੁੱਕੇ ਸੀ।
