ਟਰੱਕ ਅਤੇ ਟਾਟਾ ਮੈਜਿਕ ਦੀ ਭਿਆਨਕ ਟੱਕਰ; 4 ਦੀ ਮੌਤ, 16 ਜ਼ਖ਼ਮੀ

Thursday, Feb 13, 2025 - 02:54 PM (IST)

ਟਰੱਕ ਅਤੇ ਟਾਟਾ ਮੈਜਿਕ ਦੀ ਭਿਆਨਕ ਟੱਕਰ; 4 ਦੀ ਮੌਤ, 16 ਜ਼ਖ਼ਮੀ

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਥਾਣਾ ਕਲਾਂ ਖੇਤਰ 'ਚ ਯਾਤਰੀਆਂ ਨਾਲ ਭਰੀ ਇਕ ਟਾਟਾ ਮੈਜਿਕ ਇਕ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਇਸ ਹਾਦਸੇ 'ਚ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 16 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਾਰੇ ਜ਼ਖਮੀਆਂ ਨੂੰ ਫਾਰੂਖਾਬਾਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਲਾਲਾਬਾਦ ਦੇ ਏਰੀਆ ਮੈਜਿਸਟ੍ਰੇਟ ਅਮਿਤ ਚੌਰਸੀਆ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਰਾਤ ਨੂੰ ਫਰੂਖਾਬਾਦ ਰਾਜ ਮਾਰਗ 'ਤੇ ਪਿੰਡ ਬਿਚੌਲਾ ਨੇੜੇ ਇਕ ਟਰੱਕ ਅਤੇ ਟਾਟਾ ਮੈਜਿਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। 2 ਔਰਤਾਂ, ਸ਼ਿਆਮਵਤੀ (60) ਅਤੇ ਸ਼ਰਮੀਲਾ (26) ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ 18 ਲੋਕ ਜ਼ਖਮੀ ਹੋਏ ਹਨ, ਸਾਰੇ ਜ਼ਖਮੀਆਂ ਨੂੰ ਫਾਰੂਖਾਬਾਦ ਦੇ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ

ਚੌਰਸੀਆ ਨੇ ਕਿਹਾ ਕਿ ਟਾਟਾ ਮੈਜਿਕ 'ਚ 20 ਲੋਕ ਸਵਾਰ ਸਨ ਅਤੇ ਉਹ ਸਾਰੇ ਸੀਤਾਪੁਰ ਤੋਂ ਹਰਿਆਣਾ ਮਜ਼ਦੂਰਾਂ ਵਜੋਂ ਕੰਮ ਕਰਨ ਜਾ ਰਹੇ ਸਨ। 18 ਜ਼ਖਮੀਆਂ ਨੂੰ ਇਲਾਜ ਲਈ ਫਰੂਖਾਬਾਦ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਲਵਕੁਸ਼ (30) ਅਤੇ ਰਾਮ ਕੁਮਾਰੀ (35) ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਖਮੀਆਂ 'ਚ ਸੀਤਾਪੁਰ, ਹਰਦੋਈ ਅਤੇ ਲਖੀਮਪੁਰ ਜ਼ਿਲ੍ਹਿਆਂ ਦੇ ਵਸਨੀਕ ਸ਼ਾਮਲ ਹਨ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਡਰਾਈਵਰ ਦੀ ਭਾਲ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News