ਭਿਆਨਕ ਹਾਦਸਾ; ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ

Saturday, Jun 28, 2025 - 02:06 PM (IST)

ਭਿਆਨਕ ਹਾਦਸਾ; ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ

ਦੌਸਾ- ਰਾਜਸਥਾਨ 'ਚ ਦੌਸਾ ਦੇ ਕੋਤਵਾਲੀ ਥਾਣਾ ਖੇਤਰ 'ਚ ਕਾਰ ਅਤੇ ਕੈਂਟਰ ਦੀ ਟੱਕਰ 'ਚ ਤਿੰਨ ਔਰਤਾਂ ਸਣੇ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਰਿਆਣਾ 'ਚ ਰੋਹਤਕ ਦੇ ਚਾਰ ਲੋਕ ਕਾਰ 'ਤੇ ਰਾਜਸਥਾਨ 'ਚ ਮਹਿੰਦੀਪੁਰ ਬਾਲਾਜੀ ਜਾ ਰਹੇ ਸਨ। ਸ਼ੁੱਕਰਵਾਰ ਦੇਰ ਰਾਤ ਕਰੀਬ 11 ਵਜੇ ਦੌਸਾ 'ਚ ਕਲੈਕਟ੍ਰੇਟ ਚੌਰਾਹੇ 'ਤੇ ਕਾਰ ਤੋਂ ਅੱਗੇ ਜਾ ਰਹੇ ਕੈਂਟਰ ਨੇ ਅਚਾਨਕ ਬ੍ਰੇਕ ਲਗਾਈ ਅਤੇ ਕਾਰ ਟੈਂਕਰ ਨਾਲ ਟਕਰਾ ਗਈ। ਜਿਸ ਨਾਲ ਕਾਰ 'ਚ ਬੈਠੇ ਚਾਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਪੁਲਸ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਕਾਰ ਸਵਾਰ ਦੀਪਾਂਸ਼ੂ, ਉਸ ਦੀ ਭੈਣ ਸਾਕਸ਼ੀ, ਉਸ ਦੀ ਮਾਂ ਪ੍ਰਮਿਲਾ ਅਤੇ ਇਕ ਹੋਰ ਰਾਜਬਾਲਾ ਨੂੰ ਕਾਰ ਤੋਂ ਕੱਢ ਕੇ ਦੌਸਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News