ਆਸਾਮ : ਤੇਜ਼ ਰਫ਼ਤਾਰ ਟਰੱਕ ਨੇ ਸੈਰ ਕਰ ਰਹੇ ਲੋਕਾਂ ਨੂੰ ਕੁਚਲਿਆ, 5 ਦੀ ਮੌਤ

Tuesday, May 24, 2022 - 04:28 PM (IST)

ਆਸਾਮ : ਤੇਜ਼ ਰਫ਼ਤਾਰ ਟਰੱਕ ਨੇ ਸੈਰ ਕਰ ਰਹੇ ਲੋਕਾਂ ਨੂੰ ਕੁਚਲਿਆ, 5 ਦੀ ਮੌਤ

ਗੁਹਾਟੀ (ਵਾਰਤਾ)- ਆਸਾਮ ਦੇ ਦਰਾਂਗ ਜ਼ਿਲ੍ਹੇ 'ਚ ਇਕ ਤੇਜ਼ ਰਫਤਾਰ ਟਰੱਕ ਨੇ ਸੈਰ ਕਰ ਰਹੇ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸੂਬੇ ਦੀ ਰਾਜਧਾਨੀ ਗੁਹਾਟੀ ਤੋਂ ਕਰੀਬ 50 ਕਿਲੋਮੀਟਰ ਦੂਰ ਸਿਪਾਝਾਰ ਕਸਬੇ ਦੇ ਕਾਲਜ ਚੌਕ ਇਲਾਕੇ 'ਚ ਮੰਗਲਵਾਰ ਤੜਕੇ ਵਾਪਰਿਆ। 

ਇਹ ਵੀ ਪੜ੍ਹੋ : 12 ਦਿਨਾਂ ਤੋਂ ਲਾਪਤਾ ਹਰਿਆਣਵੀ ਸਿੰਗਰ ਦੀ ਲਾਸ਼ ਮਿੱਟੀ 'ਚ ਦੱਬੀ ਮਿਲੀ ਲਾਸ਼

ਅਧਿਕਾਰਤ ਜਾਣਕਾਰੀ ਮੁਤਾਬਕ ਇਸ ਹਾਦਸੇ 'ਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬਾਕੀ 2 ਜ਼ਖ਼ਮੀਆਂ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ। ਇਸ ਤੋਂ ਇਲਾਵਾ 2 ਹੋਰ ਗੰਭੀਰ ਜ਼ਖ਼ਮੀਆਂ ਨੂੰ ਗੁਹਾਟੀ ਮੈਡੀਕਲ ਕਾਲਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News