ਮਿੰਨੀ ਟਰੱਕ ਦੀ ਟੱਕਰ ਨਾਲ ਆਟੋ ਸਵਾਰ 8 ਲੋਕਾਂ ਦੀ ਮੌਤ

07/06/2019 10:01:32 AM

ਔਰੈਯਾ— ਉੱਤਰ ਪ੍ਰਦੇਸ਼ 'ਚ ਔਰੈਯਾ ਦੇ ਦਿਵਿਆਪੁਰ ਖੇਤਰ 'ਚ ਸ਼ਨੀਵਾਰ ਨੂੰ ਮਿੰਨੀ ਟਰੱਕ ਦੀ ਟੱਕਰ ਨਾਲ ਆਟੋ ਰਿਕਸ਼ਾ 'ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਦਿਵਿਆਪੁਰ ਸਹਾਰ ਮਾਰਗ 'ਤੇ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਸਵਾਰੀ ਲੈ ਕੇ ਆਟੋ ਦਿਵਿਆਪੁਰ ਤੋਂ ਜਾ ਰਿਹਾ ਸੀ। ਸਵਾਰੀਆਂ 'ਚ ਜ਼ਿਆਦਾਤਰ ਅਧਿਆਪਕ ਸਨ, ਜੋ ਸਵੇਰੇ ਸਕੂਲ ਲਈ ਨਿਕਲੇ ਸਨ। ਸੌਥਰਾ ਅੱਡਾ ਕੋਲ ਇਕ ਡੀ.ਸੀ.ਐੱਮ. ਟਰੱਕ ਨੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕਾਂ 'ਚ ਸਵਤੰਤਰ ਵਰਮਾ, ਪੰਕਜ ਵਰਮਾ, ਦਿਨੇਸ਼ ਵਰਮਾ ਲਖੀਮਪੁਰ, ਰਾਕੇਸ਼ ਕੁਮਾਰ, ਸ਼ੁਕਲਾ ਬਹਿਨਜੀ ਆਦਿ ਦੱਸੀ ਜਾ ਰਹੀ ਹੈ। ਇਹ ਸਾਰੇ ਅਧਿਆਪਕ ਦੱਸੇ ਜਾ ਰਹੇ ਹਨ, ਜੋ ਬੇਲਾ ਵਲੋਂ ਆਪਣੇ-ਆਪਣੇ ਸਕੂਲ ਜਾ ਰਹੇ ਸਨ। ਟਰੱਕ ਹੇਠਾਂ ਫਸੇ ਆਟੋ ਨੂੰ ਕੱਢਣ ਲਈ ਕਰੇਨ ਦੀ ਮਦਦ ਲੈਣੀ ਪਈ। ਪੁਲਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹੈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਇਸ ਦਰਮਿਆਨ ਘਟਨਾ ਤੋਂ ਗੁੱਸਾਏ ਪਿੰਡ ਵਾਸੀਆਂ ਨੇ ਜਾਮ ਲੱਗਾ ਦਿੱਤਾ ਹੈ। ਉਹ ਲਾਸ਼ਾਂ ਨੂੰ ਚੁੱਕਣ ਨਹੀਂ ਦੇ ਰਹੇ ਹਨ, ਜਿਸ ਨਾਲ ਸੜਕ ਦੇ ਦੋਹਾਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ।


DIsha

Content Editor

Related News