ਟਰੱਕ ਨਾਲ ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ, 3 ਲੋਕ ਜ਼ਿੰਦਾ ਸੜੇ

Thursday, Jan 12, 2023 - 09:50 PM (IST)

ਟਰੱਕ ਨਾਲ ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ, 3 ਲੋਕ ਜ਼ਿੰਦਾ ਸੜੇ

ਮੀਰਪੁਰ (ਭਾਸ਼ਾ) : ਹਮੀਰਪੁਰ ਜ਼ਿਲ੍ਹੇ ਦੇ ਜਰੀਆ ਥਾਣਾ ਖੇਤਰ ਦੇ ਬੁੰਦੇਲਖੰਡ ਐਕਸਪ੍ਰੈੱਸਵੇਅ ’ਤੇ ਵੀਰਵਾਰ ਨੂੰ ਇਕ ਕਾਰ ਅਤੇ ਇਕ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਜਾਣ ਕਾਰਨ 3 ਲੋਕਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਜਰੀਆ ਥਾਣਾ ਮੁਖੀ ਬ੍ਰਿਜਮੋਹਨ ਨੇ ਦੱਸਿਆ ਕਿ ਬੁੰਦੇਲਖੰਡ ਐਕਸਪ੍ਰੈੱਸਵੇਅ ’ਤੇ ਇਟਾਲੀਆਬਾਜ਼ੀ ਪਿੰਡ ਨੇੜੇ ਵੀਰਵਾਰ ਨੂੰ ਇਕ ਟਰੱਕ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੂੰ ਅੱਗ ਲੱਗ ਗਈ, ਜਿਸ ’ਚ ਝੁਲਸਣ ਕੇ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ’ਚ ਰਾਕੇਸ਼ (53), ਜਿਤੇਂਦਰ (35) ਅਤੇ ਸ਼ਰੀਫ (50) ਸ਼ਾਮਲ ਹਨ।


author

Mandeep Singh

Content Editor

Related News