ਟਰੱਕ ਅਤੇ ਬੱਸ ਦੀ ਹੋਈ ਟੱਕਰ, 4 ਦੀ ਮੌਤ, 20 ਜ਼ਖਮੀ
Monday, Aug 07, 2017 - 04:45 PM (IST)

ਹਲਵਦ— ਇੱਥੋਂ ਤੋਂ 27 ਕਿਲੋਮੀਟਰ ਦੂਰ ਅਣੀਆਰੀ ਟੋਲਨਾਕੇ ਨੇੜੇ ਇਕ ਬੱਸ ਅਤੇ ਟਰੱਕ 'ਚ ਟੱਕਰ ਹੋ ਗਈ, ਜਿਸ 'ਚ ਬੱਸ ਦੇ ਪਰਖੱਚੇ ਉਡ ਗਏ। ਇਸ ਨਾਲ 4 ਯਾਤਰੀਆਂ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖਮੀ ਹੋ ਗਏ। ਦੇਰ ਰਾਤੀ ਹੋਏ ਹਾਦਸੇ ਕਾਰਨ ਹਾਈਵੇਅ 'ਤੇ ਟ੍ਰੈਫਿਕ ਜ਼ਾਮ ਹੋ ਗਿਆ। ਪੁਲਸ ਨੇ ਘਟਨਾਸਥਾਨ 'ਤੇ ਪੁੱਜ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਸ ਭੁਜ ਤੋਂ ਬੋਡੇਲੀ ਜਾ ਰਹੀ ਸੀ।
ਰੱਖੜੀ 'ਤੇ ਵਿਸ਼ੇਸ਼ ਬੱਸ ਭੁਜ ਤੋਂ ਯਾਤਰੀਆਂ ਨੂੰ ਲੈ ਕੇ ਬੋਡੇਲੀ ਜਾ ਰਹੀ ਸੀ। ਅੱਧੀ ਰਾਤ ਨੂੰ ਜਦੋਂ ਸਾਰੇ ਯਾਤਰੀ ਗਹਿਰੀ ਨੀਂਦ 'ਚ ਸਨ, ਉਦੋਂ ਇਹ ਹਾਦਸਾ ਹੋ ਗਿਆ। ਇਸ ਨਾਲ 4 ਲੋਕਾਂ ਦੀ ਮੌਤ ਘਟਨਾਸਥਾਨ 'ਤੇ ਹੀ ਹੋ ਗਈ ਹੈ। 20 ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਨਖਤ੍ਰਾਣਾ ਤੋਂ ਬਡੋਲੀ ਦੇ ਵਿਚਕਾਰ ਹੋਇਆ।