ਅਸੀਂ ਜਨਤਾ ਦੇ ਸੁਪਨੇ ਤੇ ਉਮੀਦਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ : ਮੋਦੀ
Saturday, Mar 03, 2018 - 07:16 PM (IST)

ਨਵੀਂ ਦਿੱਲੀ— ਤ੍ਰਿਪੁਰਾ 'ਚ ਇਤਿਹਾਸਕ ਜਿੱਤ ਅਤੇ ਨਾਰਥ ਈਸਟ 'ਚ ਭਾਰਤੀ ਜਨਤਾ ਪਾਰਟੀ ਨੂੰ ਮਿਲੇ ਜ਼ਬਰਦਸਤ ਜਨ ਸਮਰਥਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਜਕਰਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਮਿਤ ਸ਼ਾਹ ਇਸ ਜਿੱਤ ਦੇ ਕਾਰੀਗਰ ਹਨ। ਭਾਜਪਾ ਮੁੱਖ ਦਫਤਰ ਤੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਾ ਨੇ ਮੌਤ ਦਾ ਜਵਾਬ ਵੋਟ ਨਾਲ ਦਿੱਤਾ। ਸਿਆਸੀ ਵਿਰੋਧ ਦੇ ਚੱਲਦੇ ਸਾਡੇ ਕਾਰਜਕਰਤਾਵਾਂ ਦਾ ਕਤਲ ਹੋਇਆ ਹੈ। ਪ੍ਰਧਾਨ ਮੰਤਰੀ ਨੇ ਤ੍ਰਿਪੁਰਾ ਦੇ ਨਤੀਜੇ ਨੂੰ ਇਤਿਹਾਸਕ ਜਿੱਤ ਦੱਸਦੇ ਹੋਏ ਕਿਹਾ ਕਿ ਇਹ ਬੂਰੀਆਂ ਤਾਕਤਾਂ ਅਤੇ ਡਰ ਦੀ ਰਾਜਨੀਤੀ 'ਤੇ ਲੋਕਤੰਤਰ ਦੀ ਜਿੱਤ ਹੈ। ਅੱਜ ਡਰ 'ਤੇ ਸ਼ਾਂਤੀ ਅਤੇ ਅਹਿੰਸਾ ਭਾਰੀ ਪਈ ਹੈ। ਉਨ੍ਹਾਂ ਕਿਹਾ ਕਿ ਅਸੀਂ ਜਨਤਾ ਦੇ ਸੁਪਨਿਆਂ ਅਤੇ ਉਮੀਦਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ। ਉਥੇ ਹੀ ਪੂਰਵ-ਉਤਰ ਦੇ 3 ਸੂਬਿਆਂ ਤ੍ਰਿਪੂਰਾ, ਨਾਗਾਲੈਂਡ ਅਤੇ ਮਿਜ਼ੋਰਮ 'ਚ ਭਾਜਪਾ ਦੇ ਬਿਹਤਰੀਨ ਪ੍ਰਦਸ਼ਨ ਤੋਂ ਖੁਸ਼ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਾਰਜਕਰਤਾਵਾਂ ਨੇ ਇਥੇ ਪ੍ਰਦੇਸ਼ ਦਫਤਰ 'ਚ ਆਤਿਸ਼ਬਾਜ਼ੀ ਕਰਕੇ ਖੁਸ਼ੀ ਮਨਾਈ। ਪਾਰਟੀ ਦੇ ਪ੍ਰਦੇਸ਼ ਪ੍ਰ੍ਰਧਾਨ ਡਾ. ਮਹਿੰਦਰ ਪਾਂਡੇ, ਯੋਗੀ ਸਰਕਾਰ 'ਚ ਮੰਤਰੀ ਬਿਰਜੇਸ ਪਾਠਕ ਅਤੇ ਸਵਾਤੀ ਸਿੰਘ ਦੀ ਮੌਜੂਦਗੀ 'ਚ ਢੋਲ 'ਤੇ ਭੰਗੜਾ ਵੀ ਪਾਇਆ। ਇਸ ਮੌਕੇ 'ਤੇ ਪਾਂਡੇ ਨੇ ਕਿਹਾ ਕਿ 2019 'ਚ ਹੋਣ ਵਾਲੀਆਂ ਲੋਕਸਭਾ 'ਚ ਆਮ ਚੋਣਾਂ ਦੀ ਜਿੱਤ ਦਾ ਇਹ ਆਗਾਜ਼ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਜਿੱਤ ਦਾ ਕਰੈਡਿਟ ਦਿੱਤਾ।