ਤ੍ਰਿਪੁਰਾ ਬਾਰਡਰ ''ਤੇ ਅਮਿਤ ਸ਼ਾਹ ਦਾ ਵੱਡਾ ਐਕਸ਼ਨ! 5 ਸਾਲ ਦੇ ਲੈਂਡ ਰਿਕਾਰਡ ਦੀ ਹੋਵੇਗਾ ਜਾਂਚ

Saturday, Jun 06, 2026 - 10:23 PM (IST)

ਤ੍ਰਿਪੁਰਾ ਬਾਰਡਰ ''ਤੇ ਅਮਿਤ ਸ਼ਾਹ ਦਾ ਵੱਡਾ ਐਕਸ਼ਨ! 5 ਸਾਲ ਦੇ ਲੈਂਡ ਰਿਕਾਰਡ ਦੀ ਹੋਵੇਗਾ ਜਾਂਚ

ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤ੍ਰਿਪੁਰਾ ਦੇ ਸਾਲਬਗਾਨ 'ਚ ਭਾਰਤ-ਬੰਗਲਾਦੇਸ਼ ਬਾਰਡਰ ਦੀ ਸੁਰੱਖਿਆ ਨੂੰ ਲੈ ਕੇ ਇਕ ਵੱਡੀ ਬੈਠਕ ਕੀਤੀ। ਇਸ ਬੈਠਕ 'ਚ ਉਨ੍ਹਾਂ ਨੇ ਬਾਰਡਰ ਦੇ ਨੇੜਲੇ ਇਲਾਕਿਆਂ 'ਚ ਜ਼ਮੀਨ ਦੀ ਖਰੀਦੋ-ਫਰੋਖਤ, ਵੱਡੇ ਨਿਰਮਾਣ ਕਾਰਜਾਂ ਅਤੇ ਪੈਸਿਆਂ ਦੇ ਲੈਣ-ਦੇਣ 'ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ। ਨਾਲ ਹੀ ਪਿਛਲੇ 5 ਸਾਲਾਂ ਦੇ ਜ਼ਮੀਨ ਰਿਕਾਰਡ ਦੀ ਡੁੰਘਾਈ ਨਾਲ ਜਾਂਚ ਕਰਾਉਣ ਲਈ ਵੀ ਕਿਹਾ ਗਿਆ। 

ਅਮਿਤ ਸ਼ਾਹ ਤ੍ਰਿਪੁਰਾ ਦੇ ਸਾਲਬਗਾਨ ਪਹੁੰਚੇ। ਇਹ ਉਹ ਜਗ੍ਹਾ ਹੈ ਜੋ ਭਾਰਤ ਅਤੇ ਬੰਗਲਾਦੇਸ਼ ਦੀ ਸਰਹੱਦ ਦੇ ਬਹੁਤ ਨੇੜੇ ਹੈ। ਇਥੇ ਉਨ੍ਹਾਂ ਨੇ ਇਕ ਵੱਡੀ ਸਮੀਖਿਆ ਬੈਠਕ ਕੀਤੀ ਜਿਸ ਵਿਚ ਇਹ ਦੇਖਿਆ ਗਿਆ ਕਿ ਇਸ ਸਰਹੱਦ 'ਤੇ ਸੁਰੱਖਿਆ ਦੀ ਕੀ ਹਾਲਤ ਹੈ ਅਤੇ ਇਸਨੂੰ ਹੋਰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ। 

ਬੈਠਕ 'ਚ ਸਭ ਤੋਂ ਪਹਿਲੀ ਅਤੇ ਸਭ ਤੋਂ ਜ਼ਰੂਰੀ ਗੱਲ ਇਹ ਕਹੀ ਗਈ ਕਿ ਬਾਰਡਰ ਦੀ ਸੁਰੱਖਿਆ ਸਿਰਫ ਬੀ.ਐੱਸ.ਐੱਫ. ਯਾਨੀ ਬਾਰਡਰ ਸਕਿਓਰਿਟੀ ਫੋਰਸ ਦਾ ਕੰਮ ਨਹੀਂ ਹੈ। ਗ੍ਰਹਿ ਮੰਤਰੀ ਸ਼ਾਹ ਨੇ ਸਾਫ ਕਿਹਾ ਕਿ ਪੂਰੇ ਪ੍ਰਸ਼ਾਸਨ ਨੂੰ ਮਿਲ ਕੇ ਇਹ ਜ਼ਿੰਮੇਵਾਰੀ ਚੁੱਕਣੀ ਪਵੇਗੀ। ਇਸਦਾ ਮਤਲਬ ਇਹ ਹੈ ਕਿ ਜ਼ਿਲ੍ਹੇ ਦਾ ਸਭ ਤੋਂ ਵੱਡਾ ਅਫਸਰ ਯਾਨੀ ਡੀ.ਐੱਮ., ਪੁਲਸ ਦਾ ਐੱਸ.ਪੀ., ਪਿੰਡ-ਪਿੰਡ ਦਾ ਪਟਵਾਰੀ ਅਤੇ ਇਥੋਂ ਤਕ ਕਿ ਸਰਪੰਚ ਵੀ, ਸਾਰੇ ਮਿਲ ਕੇ ਇਕ ਮਜ਼ਬੂਤ ਸੁਰੱਖਿਆ ਦਾ ਜਾਲ ਬਣਾਉਣਗੇ। ਇਸਨੂੰ 'ਫੁੱਲ-ਪਰੂਫ ਬਾਰਡਰ ਸਕਿਓਰਿਟੀ ਗ੍ਰਿਡ' ਕਿਹਾ ਗਿਆ। 

ਇਸਦੇ ਨਾਲ ਹੀ ਇਕ ਨਵਾਂ ਮਾਡਲ ਵੀ ਲਾਗੂ ਕੀਤਾ ਜਾਵੇਗਾ ਜਿਸਨੂੰ 'ਟੋਟਲ ਟੈਰੀਟੋਰੀਅਲ ਡਿਫੈਂਸ' ਕਹਿੰਦੇ ਹਨ। ਇਸਦਾ ਮਤਲਬ ਹੈ ਕਿ ਸਿਰਫ ਕੰਢੇਦਾਰ ਤਾਰ ਯਾਨੀ ਫੈਂਸਿੰਗ ਲਗਾਉਣ ਨਾਲ ਕੰਮ ਨਹੀਂ ਚੱਲੇਗਾ। ਪੂਰੇ ਇਲਾਕੇ ਨੂੰ ਹਰ ਕੋਨੇ ਨੂੰ, ਹਰ ਪਿੰਡ ਨੂੰ ਸੁਰੱਖਿਅਤ ਕਰਨਾ ਹੋਵੇਗਾ। ਬਾਰਡਰ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਖਾਸ ਟ੍ਰੇਨਿੰਗ ਕੈਂਪਾਂ 'ਚ ਹਥਿਆਰਾਂ ਦੀ ਤਸਕਰੀ ਅਤੇ ਨਸ਼ੇ ਦੀ ਤਸਕਰੀ ਨਾਲ ਨਜਿੱਠਣ ਦੇ ਤਰੀਕੇ ਸਿਖਾਏ ਜਾਣਗੇ। 


author

Rakesh

Content Editor

Related News