ਹਿਜਾਬ ਨਾ ਪਹਿਨਣ ’ਤੇ ਤਲਾਕ ਦੀ ਧਮਕੀ ਦੇਣ ’ਤੇ ਪਤੀ ਖਿਲਾਫ ਮਾਮਲਾ ਦਰਜ

Saturday, Jun 11, 2022 - 11:38 AM (IST)

ਹਿਜਾਬ ਨਾ ਪਹਿਨਣ ’ਤੇ ਤਲਾਕ ਦੀ ਧਮਕੀ ਦੇਣ ’ਤੇ ਪਤੀ ਖਿਲਾਫ ਮਾਮਲਾ ਦਰਜ

ਬਰੇਲੀ– ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ ਵਿਚ ਇਕ ਮਹਿਲਾ ਡਾਕਟਰ ਨੇ ਹਿਜਾਬ ਨਾ ਪਹਿਨਣ ’ਤੇ ਤਲਾਕ ਦੇਣ ਦੀ ਪਤੀ ਦੀ ਧਮਕੀ ਖਿਲਾਫ ਪੁਲਸ ਵਿਚ ਮਾਮਲਾ ਦਰਜ ਕਰਵਾਇਆ ਹੈ। ਜਾਣਕਾਰੀ ਮੁਤਾਬਕ ਡਾ. ਸਨਾ ਖਾਨ ਨੇ ਆਪਣੇ ਡਾਕਟਰ ਪਤੀ ਤਨੀਮ ਸਾਬਿਰ ਖਿਲਾਫ ਬਾਰਾਦਰੀ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਹੈ। ਡਾਕਟਰ ਜੋੜੇ ਵਿਚ ਪਿਛਲੇ ਕੁਝ ਸਾਲਾਂ ਵਿਚ ਮਤਭੇਦ ਚੱਲ ਰਿਹਾ ਹੈ।

ਦੱਸਿਆ ਜਾਂਦਾ ਹੈ ਕਿ ਡਾ. ਤਨੀਮ ਸਾਬਿਰ ਬਰੇਲੀ ਦੀ ਭੋਜੀਪੁਰਾ ਸੀਟ ਤੋਂ ਸਪਾ ਵਿਧਾਇਕ ਸ਼ਹਿਜਿਲ ਇਸਲਾਮ ਦੇ ਚਚੇਰੇ ਭਰਾ ਹਨ। ਡਾ. ਸਨਾ ਖਾਨ ਅਤੇ ਤਨੀਮ ਸਾਬਿਰ ਦਾ ਵਿਆਹ ਸਾਲ 2017 ਵਿਚ ਹੋਇਆ ਸੀ ਪਰ ਇਸ ਦੇ 4 ਮਹੀਨਿਆਂ ਵਿਚ ਹੀ ਦੋਵਾਂ ਵਿਚ ਮਤਭੇਦ ਹੋ ਗਏ। ਸਨਾ ਨੇ ਸਾਲ 2019 ਵਿਚ ਆਪਣੇ ਪਤੀ, ਸੱਸ, ਸਹੁਰੇ ਅਤੇ ਨਨਾਣ ਖਿਲਾਫ ਕੁੱਟਮਾਰ ਕਰ ਕੇ ਘਰੋਂ ਕੱਢਣ ਦੇ ਦੋਸ਼ ਦਾ ਮੁਕੱਦਮਾ ਦਰਜ ਕਰਵਾਇਆ, ਜੋ ਅਦਾਲਤ ਵਿਚ ਵਿਚਾਰਅਧੀਨ ਹੈ। ਸਨਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਤਨੀਮ ਨੇ ਉਨ੍ਹਾਂ ਨੂੰ ਲੈ ਕੇ ਇਤਰਾਜ਼ਯੋਗ ਗੱਲਾਂ ਸੋਸ਼ਲ ਮੀਡੀਆ ’ਤੇ ਲਿਖੀਆਂ। ਡਾ. ਸਨਾ ਖਾਨ ਨੇ ਇਸ ਮਾਮਲੇ ਵਿਚ ਪਹਿਲਾਂ ਸ਼ਿਕਾਇਤ ਦਿੱਤੀ ਸੀ, ਜਿਸ ’ਤੇ ਕੋਈ ਕਾਰਵਾਈ ਨਾ ਹੋਣ ’ਤੇ ਉਨ੍ਹਾਂ ਆਈ. ਜੀ. ਰਮਿਤ ਸ਼ਰਮਾ ਨੂੰ ਸ਼ਿਕਾਇਤ ਕੀਤੀ ਸੀ।


author

Rakesh

Content Editor

Related News