ਪਤੀ-ਪਤਨੀ ਅਤੇ ਧੀ ਦਾ ਗਲ ਵੱਢ ਕੇ ਕਤਲ, ਇਕ ਪਾਸੜ ਪਿਆਰ ’ਚ ਪ੍ਰੇਮੀ ਨੇ ਉਜਾੜ ’ਤਾ ਪਰਿਵਾਰ

Tuesday, Apr 26, 2022 - 02:57 PM (IST)

ਪਤੀ-ਪਤਨੀ ਅਤੇ ਧੀ ਦਾ ਗਲ ਵੱਢ ਕੇ ਕਤਲ, ਇਕ ਪਾਸੜ ਪਿਆਰ ’ਚ ਪ੍ਰੇਮੀ ਨੇ ਉਜਾੜ ’ਤਾ ਪਰਿਵਾਰ

ਗੋਰਖਪੁਰ- ਉੱਤਰ ਪ੍ਰਦੇਸ਼ ਦੇ ਰਾਏਗੰਜ ’ਚ ਇਕ ਪਾਸੜ ਪਿਆਰ ’ਚ ਪਾਗਲ ਪ੍ਰੇਮੀ ਨੇ ਕੁੜੀ ਅਤੇ ਉਸ ਦੇ ਮਾਪਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰਾਏਗੰਜ ਵਾਸੀ ਗਾਮਾ ਨਿਸ਼ਾਦ ਪਤਨੀ ਸੰਜੂ ਦੇਵੀ ਅਤੇ ਉਨ੍ਹਾਂ ਦੀ ਧੀ ਪ੍ਰੀਤੀ ਦਾ ਲੱਗਭਗ ਰਾਤ 10 ਵਜੇ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ। ਗਾਮਾ ਦੇ ਭਰਾ ਰਾਮਾ ਦੇ ਘਰ ’ਚ ਵਿਆਹ ਸੀ। ਵਿਆਹ ’ਚ ਸ਼ਾਮਲ ਹੋਣ ਲਈ ਪਰਿਵਾਰ ਨਾਲ ਗਾਮਾ ਨਿਸ਼ਾਦ ਜਾ ਰਹੇ ਸਨ। ਘਾਤ ਲਾ ਕੇ ਬੈਠੇ ਅਪਰਾਧੀਆਂ ਨੇ ਤਿੰਨਾਂ ’ਤੇ ਹਮਲਾ ਬੋਲ ਦਿੱਤਾ।

ਇਹ ਵੀ ਪੜ੍ਹੋ- ਕਲਯੁੱਗੀ ਪਿਓ ਦੀ ਕਰਤੂਤ, ਮਾਸੂਮ ਪੁੱਤ-ਧੀ ਨੂੰ ਖੂਹ 'ਚ ਸੁੱਟਿਆ, ਪਤਾ ਚੱਲਦਿਆਂ ਹੀ ਧਾਹਾਂ ਮਾਰ-ਮਾਰ ਰੋਣ ਲੱਗੀ ਮਾਂ

ਮ੍ਰਿਤਕ ਗਾਮਾ ਨਿਸ਼ਾਦ ਉਮਰ 42 ਸਾਲ, ਉਨ੍ਹਾਂ ਦੀ ਪਤਨੀ ਸੰਜੂ ਦੇਵੀ ਅਤੇ 20 ਸਾਲਾ ਧੀ ਪ੍ਰੀਤੀ ਦਾ ਗਲ ਵੱਢ ਕਤਲ ਕਰ ਦਿੱਤਾ ਗਿਆ। ਗਾਮਾ ਦੇ ਭਰਾ ਰਾਮਾ ਵਾਸੀ ਰਾਏਗੰਜ ਦੇ ਘਰ ’ਚ ਧੀ ਦਾ ਵਿਆਹ ਸੀ। ਗਾਮਾ ਆਪਣੀ ਪਤਨੀ ਅਤੇ ਧੀ ਨਾਲ ਪ੍ਰੋਗਰਾਮ ’ਚ ਸ਼ਾਮਲ ਹੋਣ ਪੈਦਲ ਹੀ ਜਾ ਰਹੇ ਸਨ। ਰਾਹ ’ਚ ਘਾਤ ਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਗਲ ਵੱਢ ਦਿੱਤਾ। ਇਹ ਘਟਨਾ ਰਾਮਾ ਨਿਸ਼ਾਦ ਦੇ ਘਰ ਤੋਂ ਲੱਗਭਗ 800 ਮੀਟਰ ਦੀ ਦੂਰੀ ’ਤੇ ਹੋਈ। ਇਕ ਪੁੱਤਰ ਬਚ ਗਿਆ ਕਿਉਂਕਿ ਉਹ ਦੂਜੇ ਰਸਤੇ ਤੋਂ ਪ੍ਰੋਗਰਾਮ ’ਚ ਜਾ ਰਿਹਾ ਸੀ। ਇਕ ਹੋਰ ਪੁੱਤਰ ਬਾਹਰ ਰਹਿੰਦਾ ਹੈ। ਗਾਮਾ ਬੰਗਲਾ ਚੌਰਾਹੇ ’ਤੇ ਮਕਾਨ ਬਣਵਾ ਕੇ ਰਹਿੰਦੇ ਸਨ। ਓਧਰ ਐੱਸ. ਐੱਸ. ਪੀ. ਡਾ. ਵਿਪਿਨ, ਐੱਸ. ਪੀ. ਸਿਟੀ ਕ੍ਰਿਸ਼ਨ ਕੁਮਾਰ ਬਿਸ਼ਨੋਈ, ਸੀ. ਓ. ਕੈਂਟ ਸ਼ਿਆਮਦੇਵ ਬਿੰਦ ਮੌਕੇ ’ਤੇ ਪਹੁੰਚੇ। ਕਤਲ ਦੇ ਕਾਰਨਾਂ ਅਤੇ ਦੋਸ਼ੀਆਂ ਦਾ ਪੁਲਸ ਪਤਾ ਲਾ ਰਹੀ ਹੈ। ਕ੍ਰਾਈਮ ਬਰਾਂਚ ਅਤੇ ਫੋਰੈਂਸਿਕ ਟੀਮ ਵੀ ਮੌਕੇ ’ਤੇ ਪਹੁੰਚੇ।

ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ 'ਚ ਪਰਿਵਾਰ ਦੇ 5 ਲੋਕਾਂ ਦਾ ਕਤਲ ਕਰ ਘਰ ਨੂੰ ਲਾਈ ਅੱਗ, 5 ਸਾਲ ਦੀ ਮਾਸੂਮ ਬਚੀ ਜ਼ਿੰਦਾ

ਇਕ ਪਾਸੜ ਪਿਆਰ ਦਾ ਮਾਮਲਾ-
ਐੱਸ. ਐੱਸ. ਪੀ. ਨੇ ਘਟਨਾ ਦਾ ਪਰਦਾਫਾਸ਼ ਲਈ 4 ਮੈਂਬਰੀ ਟੀਮ ਦਾ ਗਠਨ ਕਰ ਦਿੱਤਾ ਹੈ। ਪੁਲਸ ਮੁਤਾਬਕ ਕੁਝ ਦੇਰ ਬਾਅਦ ਪ੍ਰੇਮੀ ਆਲੋਕ ਨੂੰ ਫੜ ਲਿਆ ਗਿਆ। ਖਲੀਲਾਬਾਦ ਕੋਤਵਾਲੀ ਦੇ ਰੈਨਾਗਾਂਵ ਵਾਸੀ ਆਲੋਕ ਪਾਸਵਾਨ ਦੇ ਰਾਏਗੰਜ ’ਚ ਨਾਨਕੇ ਹਨ। ਉਸ ਨੇ ਪੁੱਛ-ਗਿੱਛ ’ਚ ਪੁਲਸ ਨੂੰ ਦੱਸਿਆ ਕਿ ਉਹ ਪ੍ਰੀਤੀ ਨਾਲ ਇਕ ਪਾਸੜ ਪਿਆਰ ਕਰਦਾ ਸੀ। ਪ੍ਰੀਤੀ ਉਸ ਨੂੰ ਨਜ਼ਰ-ਅੰਦਾਜ਼ ਕਰਦੀ ਸੀ, ਜਿਸ ਦੀ ਵਜ੍ਹਾ ਕਰ ਕੇ ਗੁੱਸੇ ’ਚ ਆ ਕੇ ਉਸ ਨੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ- 3 ਬੱਚਿਆਂ ਦੀ ਮਾਂ ਦਾ ਪਤੀ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਕਿਹਾ- ਉਸ ਦੀ ਖੁਸ਼ੀ ’ਚ ਹੀ ਮੇਰੀ ਖੁਸ਼ੀ


author

Tanu

Content Editor

Related News