ਪੱਛਮੀ ਬੰਗਾਲ ਅਸੈਂਬਲੀ ਦੀਆਂ ਤਿੰਨੋਂ ਜ਼ਿਮਨੀ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਜੇਤੂ
Thursday, Nov 28, 2019 - 11:47 PM (IST)

ਕੋਲਕਾਤਾ/ਪਿਥੌਰਾਗੜ੍ਹ - ਪੱਛਮੀ ਬੰਗਾਲ ’ਚ ਹੋਈਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿਚ ਹੁਕਮਰਾਨ ਤ੍ਰਿਣਮੂਲ ਕਾਂਗਰਸ ਨੇ ਸਾਰੀਆਂ 3 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਇਕ ਵੀ ਸੀਟ 'ਤੇ ਕਾਮਯਾਬ ਨਹੀਂ ਹੋ ਸਕੀ ਹਾਲਾਂਕਿ ਲੋਕ ਸਭਾ ਚੋਣਾਂ ਵਿਚ ਉਸ ਦਾ ਪ੍ਰਦਰਸ਼ਨ ਚੰਗਾ ਸੀ। ਉਸ ਨੂੰ ਖੜਗਪੁਰ ਸਦਰ ਸੀਟ ਦਾ ਨੁਕਸਾਨ ਵੀ ਝੱਲਣਾ ਪਿਆ। ਉਥੇ ਹੀ ਉਤਰਾਖੰਡ ਦੀ ਪਿਥੌਰਾਗੜ੍ਹ ਦੀ ਸੀਟ 'ਤੇ ਹੋਈ ਜ਼ਿਮਨੀ ਚੋਣ ਵਿਚ ਹੁਕਮਰਾਨ ਭਾਜਪਾ ਨੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ। ਇਨ੍ਹਾਂ ਅਸੈਂਬਲੀ ਹਲਕਿਆਂ 'ਤੇ ਸੋਮਵਾਰ ਨੂੰ ਵੋਟਾਂ ਪਈਆਂ ਸਨ। ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਦੀ ਕਾਲੀਆਗੰਜ ਅਤੇ ਖੜਗਪੁਰ ਸਦਰ ਤੇ ਕਰੀਮਪੁਰ ਪੋਸਟੋਂ ਤੋਂ ਜਿੱਤ ਹਾਸਲ ਕੀਤੀ ਹੈ। ਪੱਛਮੀ ਬੰਗਾਲ 'ਚ ਲੋਕ ਸਭਾ ਚੋਣਾਂ ਦੌਰਾਨ ਭਾਜਪਾ 18 ਸੀਟਾਂ 'ਤੇ ਜੇਤੂ ਰਹੀ ਸੀ।