ਹੁਣ ਤ੍ਰਿਣਮੂਲ ਕਾਂਗਰਸ ਨੇ ਮੋਦੀ ਨੂੰ ਭੇਜੇ 10,000 ਪੋਸਟ ਕਾਰਡ

Wednesday, Jun 05, 2019 - 09:59 AM (IST)

ਹੁਣ ਤ੍ਰਿਣਮੂਲ ਕਾਂਗਰਸ ਨੇ ਮੋਦੀ ਨੂੰ ਭੇਜੇ 10,000 ਪੋਸਟ ਕਾਰਡ

ਕੋਲਕਾਤਾ— ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਾਲੇ 'ਨਾਅਰਾ ਯੁੱਧ' ਦੇ ਨਾਲ-ਨਾਲ 'ਪੱਤਰ ਅਤੇ ਪੋਸਟ ਕਾਰਡ' ਯੁੱਧ ਛਿੜ ਗਿਆ ਹੈ। ਇਸ ਝਗੜੇ ਦੇ ਕੇਂਦਰ ਵਿਚ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਤਾਂ ਦੂਜੇ ਪਾਸੇ ਤ੍ਰਿਣਮੂਲ ਮੁਖੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਹੈ। ਲੋਕ ਸਭਾ ਚੋਣਾਂ ਵਿਚ ਮਿਲੀ ਜਿੱਤ ਤੋਂ ਉਤਸ਼ਾਹਤ ਭਾਜਪਾ ਦੇ ਬੈਰਕਪੁਰ ਦੇ ਸੰਸਦ ਮੈਂਬਰ ਅਰਜੁਨ ਸਿੰਘ ਵਲੋਂ 'ਜੈ ਸ੍ਰੀ ਰਾਮ' ਲਿਖੇ ਪੱਤਰ ਤੋਂ ਪੈਦਾ ਹੋਇਆ ਵਿਵਾਦ ਠੰਡਾ ਵੀ ਨਹੀਂ ਹੋਇਆ ਸੀ ਕਿ ਠੀਕ ਅਗਲੇ ਹੀ ਦਿਨ ਮੰਗਲਵਾਰ ਨੂੰ ਦਮਦਮ ਨਗਰ ਨਿਗਮ ਦੇ ਤ੍ਰਿਣਮੂਲ ਕਾਂਗਰਸ ਦੇ ਕੌਂਸਲਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ 'ਜੈ ਹਿੰਦ', 'ਜੈ ਬੰਗਲਾ' ਅਤੇ 'ਵੰਦੇ ਮਾਤਰਮ' ਦੇ ਨਾਅਰਿਆਂ ਦੇ ਨਾਲ 10,000 ਪੋਸਟ ਕਾਰਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਗਏ।

ਦੱਖਣੀ ਦਮਦਮ ਨਗਰ ਨਿਗਮ ਦੇ ਵਾਰਡ ਨੰਬਰ 15 ਦੇ ਕੌਂਸਲਰ ਦੇਵਾਸ਼ੀਸ਼ ਬੈਨਰਜੀ ਕੁਝ ਹੋਰ ਕੌਂਸਲਰਾਂ ਅਤੇ ਵੱਡੀ ਗਿਣਤੀ ਵਿਚ ਆਪਣੇ ਸਮਰਥਕਾਂ ਦੇ ਨਾਲ ਮਾਟੀ ਝੀਲ ਸਥਿਤ ਡਾਕਘਰ ਪਹੁੰਚੇ ਅਤੇ ਮੋਦੀ ਨੂੰ ਹੱਥ ਦੇ ਲਿਖੇ ਪੋਸਟ ਕਾਰਡ ਪਾਉਣੇ ਸ਼ੁਰੂ ਕੀਤੇ।


author

DIsha

Content Editor

Related News