ਤ੍ਰਿਣਮੂਲ ਨੇਤਾ ਸੌਮਿੱਤਰ ਬੈਨਰਜੀ ’ਤੇ ਸੁੱਟੇ ਗਏ ਆਂਡੇ

Wednesday, Jun 17, 2026 - 10:18 AM (IST)

ਤ੍ਰਿਣਮੂਲ ਨੇਤਾ ਸੌਮਿੱਤਰ ਬੈਨਰਜੀ ’ਤੇ ਸੁੱਟੇ ਗਏ ਆਂਡੇ

ਕੋਲਕਾਤਾ- ਪੱਛਮੀ ਬੰਗਾਲ ਵਿਚ ਸਰਕਾਰ ਬਦਲਣ ਦੇ ਬਾਅਦ ਤੋਂ ਹੀ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ’ਤੇ ਆਂਡੇ ਸੁੱਟੇ ਜਾ ਰਹੇ ਹਨ। ਹੁਣ ਰਾਨੀਗੰਜ ਇਲਾਕੇ ਵਿਚ ਤ੍ਰਿਣਮੂਲ ਕਾਂਗਰਸ ਦੇ ਨੌਜਵਾਨ ਨੇਤਾ ਸੌਮਿੱਤਰ ਬੈਨਰਜੀ ’ਤੇ ਆਂਡੇ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ। ਸੌਮਿੱਤਰ ਨੂੰ ਇਕ ਪੁਰਾਣੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮੰਗਲਵਾਰ ਨੂੰ ਪੁਲਸ ਉਨ੍ਹਾਂ ਨੂੰ ਅਦਾਲਤ ਲੈ ਕੇ ਜਾ ਰਹੀ ਸੀ। ਤ੍ਰਿਣਮੂਲ ਦੇ ਨੌਜਵਾਨ ਨੇਤਾ ਨੂੰ ਪੁਲਸ ਲੈ ਕੇ ਜਿਵੇਂ ਹੀ ਪੁਲਸ ਸਟੇਸ਼ਨ ਤੋਂ ਬਾਹਰ ਨਿਕਲੀ, ਲੋਕਾਂ ਨੇ ਉਨ੍ਹਾਂ ’ਤੇ ਆਂਡਿਆਂ ਦਾ ਮੀਂਹ ਵਰ੍ਹਾ ਦਿੱਤਾ।

ਅਚਾਨਕ ਵਾਪਰੀ ਇਸ ਘਟਨਾ ਨਾਲ ਪੁਲਸ ਦੇ ਵੀ ਹੱਥ-ਪੈਰ ਫੁੱਲ ਗਏ। ਕਿਸੇ ਤਰ੍ਹਾਂ ਪੁਲਸ ਉਨ੍ਹਾਂ ਨੂੰ ਲੈ ਕੇ ਵੈਨ ਤੱਕ ਪਹੁੰਚੀ। ਸੌਮਿੱਤਰ ਬੈਨਰਜੀ ਨੂੰ ਸੋਮਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਜਪਾ ਆਗੂ ਰਵੀ ਕੇਸਰੀ ਨੇ ਪੁਲਸ ਕੋਲ ਮਾਮਲੇ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ’ਤੇ ਇਹ ਕਾਰਵਾਈ ਕੀਤੀ ਗਈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਤ੍ਰਿਣਮੂਲ ਸਮਰਥਕਾਂ ਨੇ 2024 ਵਿਚ ਆਰ. ਜੀ. ਕਰ ਘਪਲੇ ਦੇ ਵਿਰੋਧ ਵਿਚ ਆਯੋਜਿਤ ਭਾਜਪਾ ਦੇ ਪ੍ਰੋਗਰਾਮ ’ਤੇ ਹਮਲਾ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News