ਤ੍ਰਿਣਮੂਲ ਕਾਂਗਰਸ ਦੇ ਨੇਤਾ ਸਬਯਸਾਚੀ ਦੱਤਾ ’ਤੇ ਮੁੜ ਸੁੱਟੇ ਗਏ ਆਂਡੇ

Monday, Jun 15, 2026 - 03:52 PM (IST)

ਤ੍ਰਿਣਮੂਲ ਕਾਂਗਰਸ ਦੇ ਨੇਤਾ ਸਬਯਸਾਚੀ ਦੱਤਾ ’ਤੇ ਮੁੜ ਸੁੱਟੇ ਗਏ ਆਂਡੇ

ਕੋਲਕਾਤਾ- ਪੱਛਮੀ ਬੰਗਾਲ ’ਚ ਗ੍ਰਿਫ਼ਤਾਰ ਤ੍ਰਿਣਮੂਲ ਕਾਂਗਰਸ ਦੇ ਨੇਤਾ ਤੇ ਵਿਧਾਨਨਗਰ ਨਗਰ ਨਿਗਮ ਦੇ ਸਾਬਕਾ ਪ੍ਰਧਾਨ ਸਬਯਸਾਚੀ ਦੱਤਾ ’ਤੇ ਐਤਵਾਰ ਉਨ੍ਹਾਂ ਦੇ ਪੁਰਾਣੇ ਵਾਰਡ ’ਚ ਸਥਿਤ ਦਫ਼ਤਰ ’ਚ ਤਲਾਸ਼ੀ ਮੁਹਿੰਮ ਤੋਂ ਬਾਅਦ ਅਣਪਛਾਤੇ ਲੋਕਾਂ ਨੇ ਮੁੜ ਆਂਡੇ ਸੁੱਟੇ। ਪੁਲਸ ਸੂਤਰਾਂ ਅਨੁਸਾਰ ਦੱਤਾ ਨੂੰ ਦੁਪਹਿਰ ਜਬਰੀ ਵਸੂਲੀ ਦੇ ਇਕ ਮਾਮਲੇ ’ਚ ਉਨ੍ਹਾਂ ਦੇ ਦਫ਼ਤਰ ਲਿਜਾਇਆ ਗਿਆ। ਇਹ ਉਨ੍ਹਾਂ ਵਿਰੁੱਧ ਚੱਲ ਰਹੀ ਉਸ ਜਾਂਚ ਦਾ ਹਿੱਸਾ ਸੀ ਜਿਸ ਅਧੀਨ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਸ ਨੇ ਉਨ੍ਹਾਂ ਦੀ ਮੌਜੂਦਗੀ ’ਚ ਦਫ਼ਤਰ ਦੀ ਤਲਾਸ਼ੀ ਲਈ। ਇਸ ਦੌਰਾਨ ਇਮਾਰਤ ਦੇ ਬਾਹਰ ਭੀੜ ਇਕੱਠੀ ਹੋ ਗਈ। ਜਦੋਂ ਦੱਤਾ ਤਲਾਸ਼ੀ ਪਿੱਛੋਂ ਦਫ਼ਤਰ ਤੋਂ ਬਾਹਰ ਆਏ ਤਾਂ ਕੁਝ ਲੋਕਾਂ ਨੇ ਉਨ੍ਹਾਂ ’ਤੇ ਆਂਡੇ ਸੁੱਟੇ। ਇਹ ਇਕ ਹਫ਼ਤੇ ਤੋਂ ਵੀ ਘੱਟ ਸਮੇਂ ’ਚ ਦੱਤਾ ਨਾਲ ਜੁੜੀ ਦੂਜੀ ਘਟਨਾ ਹੈ। ਮੰਗਲਵਾਰ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਅਦਾਲਤ ’ਚ ਲਿਜਾਇਆ ਜਾ ਰਿਹਾ ਸੀ ਤਾਂ ਲੋਕਾਂ ਦੇ ਇਕ ਗਰੁੱਪ ਨੇ ਉਨ੍ਹਾਂ ’ਤੇ ਆਂਡੇ ਸੁੱਟੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News