ਉਡਾਣ ਦੌਰਾਨ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਲੱਗ ਪਿਆ ਯਾਤਰੀ, ਗ੍ਰਿਫਤਾਰ

Saturday, May 25, 2024 - 12:22 AM (IST)

ਉਡਾਣ ਦੌਰਾਨ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਲੱਗ ਪਿਆ ਯਾਤਰੀ, ਗ੍ਰਿਫਤਾਰ

ਹੈਦਰਾਬਾਦ, (ਭਾਸ਼ਾ)- ਇੰਦੌਰ ਤੋਂ ਹੈਦਰਾਬਾਦ ਜਾ ਰਹੀ ਉਡਾਣ ਦੌਰਾਨ ਹਵਾਈ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਵਾਲੇ ਇਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ 21 ਮਈ ਦੀ ਹੈ।

ਪੁਲਸ ਨੇ ਦੱਸਿਆ ਕਿ ਜਹਾਜ਼ ਦੇ ਆਰ. ਜੀ. ਆਈ. ਏ. ’ਤੇ ਉਤਰਨ ਤੋਂ ਬਾਅਦ ਏਅਰਲਾਈਨ ਸਟਾਫ ਨੇ ਯਾਤਰੀ ਖਿਲਾਫ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ ’ਤੇ ਉਸ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਵਾਈ ਅੱਡਾ ਪੁਲਸ ਥਾਣੇ ਦੇ ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੁਲਜ਼ਮ ਕਥਿਤ ਤੌਰ ’ਤੇ ‘ਸਿਹਤ ਸਮੱਸਿਆਵਾਂ’ ਤੋਂ ਪੀੜਤ ਹੈ ਅਤੇ ਉਸਦੀ ਮੈਡੀਕਲ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਸਨੂੰ ਧਿਆਨ ਵਿਚ ਰੱਖਦੇ ਹੋਏ ਉਸਨੂੰ ਥਾਣੇ ਤੋਂ ਜ਼ਮਾਨਤ ਦੇ ਦਿੱਤੀ ਗਈ।


author

Rakesh

Content Editor

Related News